Bahuta Sochi na

ਜੀਹਨੇ ਇਸ ਜਹਾਨ ਨੂੰ ਸਿਰਜਿਆ ਏ
ਉਹਨੂੰ ਪਤਾ ਦੁੱਖਾਂ ਪਰੇਸ਼ਾਨੀਆਂ ਦਾ
ਉਹਨੂੰ ਖਬਰ ਹੈ ਤੇਰੇ ਮੁਨਾਫਿਆਂ ਦੀ
ਉਹਨੂੰ ਫਿਕਰ ਹੈ ਤੇਰੀਆਂ ਹਾਨੀਆਂ ਦਾ
ਜਦੋਂ ਵਕਤ ਆਇਆ ਉਹਨੇ ਬਖਸ਼ ਦੇਣਾ
ਉਹ ਤਾਂ ਬਾਦਸ਼ਾਹ ਦੁਨੀ ਦੇ ਦਾਨੀਆਂ ਦਾ
ਸਰਤਾਜ ਵੇ ਰਮਜ਼ ਜੇ ਸਮਝ ਆ ਗਈ
ਫੇਰ ਅੰਤ ਨੀ ਰਹਿਣਾ ਹੈਰਾਨੀਆਂ ਦਾ

ਛੱਡ ਮਾਲਕ ਤੇ ਡੋਰਾਂ, ਬਹੁਤਾ ਸੋਚੀ ਨਾ
ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ
ਛੱਡ ਮਾਲਕ ਤੇ ਡੋਰਾਂ, ਬਹੁਤਾ ਸੋਚੀ ਨਾ
ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ
ਛੱਡ ਮਾਲਕ ਤੇ ਡੋਰਾਂ

ਔਖਾ ਸੌਖਾ ਵਕਤ ਗੁਜਰ ਹੀ ਜਾਂਦਾ ਏ
ਦੋ ਵੇਲੇ ਤਾਂ ਰੋਟੀ ਹਰ ਕੋਈ ਖਾਂਦਾ ਏ
ਹਏ ਔਖਾ ਸੌਖਾ ਵਕਤ ਗੁਜਰ ਹੀ ਜਾਂਦਾ ਏ
ਦੋ ਵੇਲੇ ਤਾਂ ਰੋਟੀ ਹਰ ਕੋਈ ਖਾਂਦਾ ਏ
ਅਰਜ ਕਰੀਂ ਕਿ ਬਿਲਕੁਲ ਫੱਟੀ ਪੋਚੀ ਨਾ
ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ
ਛੱਡ ਮਾਲਕ ਤੇ ਡੋਰਾਂ, ਬਹੁਤਾ ਸੋਚੀ ਨਾ
ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ
ਛੱਡ ਮਾਲਕ ਤੇ ਡੋਰਾਂ

ਰੱਬ ਜੇਕਰ ਖੁਸ਼ ਹੋ ਕੇ ਝੋਲੀ ਭਰ ਦੇਵੇ
ਤੈਨੂੰ ਜੇਕਰ ਸ਼ੀਸ਼ੇ ਵਾਲਾ ਘਰ ਦੇਵੇ
ਓ ਰੱਬ ਜੇਕਰ ਖੁਸ਼ ਹੋ ਕੇ ਝੋਲੀ ਭਰ ਦੇਵੇ
ਤੈਨੂੰ ਜੇਕਰ ਸ਼ੀਸ਼ੇ ਵਾਲਾ ਘਰ ਦੇਵੇ
ਤਾਂ ਉਪਰ ਨੂੰ ਸੁੱਟ ਸੁੱਟ ਕੇ ਪੱਥਰ ਬੋਚੀ ਨਾ
ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ
ਛੱਡ ਮਾਲਕ ਤੇ ਡੋਰਾਂ, ਬਹੁਤਾ ਸੋਚੀ ਨਾ
ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ
ਛੱਡ ਮਾਲਕ ਤੇ ਡੋਰਾਂ

ਕੁਝ ਨੀ ਘੱਟ ਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ
ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ
ਕੁਝ ਨੀ ਘੱਟ ਦਾ ਸਭ ਨੂੰ ਹੱਸ ਕੇ ਮਿਲ ਮਿੱਤਰਾ
ਇਸ ਦੁਨੀਆਂ ਵਿੱਚ ਸਭ ਤੋਂ ਨਾਜ਼ੁਕ ਦਿਲ ਮਿੱਤਰਾ
ਦੇਖੀ ਤੂੰ ਜੱਜ਼ਬਾਤ ਕਿਸੇ ਦੇ ਨੋਚੀ ਨਾ
ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ
ਛੱਡ ਮਾਲਕ ਤੇ ਡੋਰਾਂ, ਬਹੁਤਾ ਸੋਚੀ ਨਾ
ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ
ਛੱਡ ਮਾਲਕ ਤੇ ਡੋਰਾਂ

ਜੰਮ ਜੰਮ ਲਿੱਖ ਸਰਤਾਜ ਕੋਈ ਨੀ ਟੋਕ ਰਿਹਾ
ਸੱਤ ਅਸਮਾਨੇ ਚੜ੍ਹਨੋ ਕਿਹੜਾ ਰੋਕ ਰਿਹਾ
ਜੰਮ ਜੰਮ ਲਿੱਖ ਸਰਤਾਜ ਕੋਈ ਨੀ ਟੋਕ ਰਿਹਾ
ਸੱਤ ਅਸਮਾਨੇ ਚੜ੍ਹਨੋ ਕਿਹੜਾ ਰੋਕ ਰਿਹਾ
ਕਲਮ ਨਾਲ ਪਰ ਅਲੇ ਜ਼ਖਮ ਖਰੋਚੀ ਨਾ
ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ
ਛੱਡ ਮਾਲਕ ਤੇ ਡੋਰਾਂ, ਬਹੁਤਾ ਸੋਚੀ ਨਾ
ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ

ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ
ਲੋੜ ਜਿਨ੍ਹਾਂ ਈ ਮੰਗ ਲਈ, ਵਾਧੂ ਲੋਚੀ ਨਾਂ



Credits
Writer(s): Satinderpal Sartaaj
Lyrics powered by www.musixmatch.com

Link