Ambron Paar Ohi

ਕੇ ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ
ਕੇ ਅੰਬਰੋੰ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ
ਜ਼ਮੀਨਾਂ ਆਸਮਾਨਾਂ ਤਾਂ ਅਸਲ ਮੁਖ਼ਤਾਰ ਓਹੀ ਏ
ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ

ਉਹੀ ਹੈ ਆਪ ਸਭ ਤਾਂ ਵਰਤਦਾ ਆਪੇ ਹੈ ਵਰਤਾਉਂਦਾ
ਇਹ ਕਾਰਜ ਹੋ ਰਹੇ ਜੋ ਧਰਤ ਦੇ ਓਹੀਓ ਹੈ ਕਰਵਾਉਂਦਾ
ਉਹੀ ਹੈ ਆਪ ਸਭ ਤਾਂ ਵਰਤਦਾ ਆਪੇ ਹੈ ਵਰਤਾਉਂਦਾ
ਇਹ ਕਾਰਜ ਹੋ ਰਹੇ ਜੋ ਧਰਤ ਦੇ ਓਹੀਓ ਹੈ ਕਰਵਾਉਂਦਾ
ਕੇ ਇਹ ਗੁਲਜ਼ਾਰ ਝਰਨਾ ਧਾਰ ਸਰਾ ਵਿਸਤਾਰ ਓਹੀ ਏ
ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ
ਹੋ, ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ

ਭੁੱਲਾ ਹੈ ਕੌਣ ਇੱਥੇ ਜਿੱਤਦਾ ਤੇ ਹਾਰਦਾ ਯਾਰੋ
ਭੁਲੇਖੇ ਵਿੱਚ ਹੈ ਮੁੰਡਾ ਜੋ ਸ਼ੇਖ਼ੀ ਮਾਰਦਾ ਯਾਰੋ
ਭੁੱਲਾ ਹੈ ਕੌਣ ਇੱਥੇ ਜਿੱਤਦਾ ਤੇ ਹਾਰਦਾ ਯਾਰੋ
ਭੁਲੇਖੇ ਵਿੱਚ ਹੈ ਮੁੰਡਾ ਜੋ ਸ਼ੇਖ਼ੀ ਮਾਰਦਾ ਯਾਰੋ
ਉਹ ਸ਼ਾਹਸਵਾਰ ਉਹੀ ਤਲਵਾਰ ਸੱਚੀ ਦਸਤਾਰ ਓਹੀ ਏ
ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ
ਕੇ ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ

ਅਸੀਂ ਪਾਇਆ ਇਹੋ ਲੀਕਾਂ ਅਸੀਂ ਕੀਤਾ ਏ ਬਟਵਾਰਾ
ਅਜ਼ਲ ਤੋਂ ਇਕ ਸੀ ਦੁਨੀਆ ਅਤੇ ਇਕੱਠਾ ਸੀ ਭਾਈਚਾਰਾ
ਅਸੀਂ ਪਾਇਆ ਇਹੋ ਲੀਕਾਂ ਅਸੀਂ ਕੀਤਾ ਏ ਬਟਵਾਰਾ
ਅਜ਼ਲ ਤੋਂ ਇਕ ਸੀ ਦੁਨੀਆ ਅਤੇ ਇਕੱਠਾ ਸੀ ਭਾਈਚਾਰਾ
ਇਹ ਹਿੰਦੂ ਮੁਸਲਮਾਨ ਅੰਗਰੇਜ਼ ਤੇ ਸਰਦਾਰ ਓਹੀ ਏ
ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ
ਕੇ ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ

ਜੀ ਕੰਮ ਸਾਰੇ ਹੀ ਸੁੱਚੇ ਨੇ ਕਰੋ ਜੇ ਦਿਲ ਲਗਾ ਕੇ ਤਾਂ
ਤੁਸੀਂ ਪਾਕੀਜ਼ਗੀ ਦੇ ਨਾਲ ਕੁਝ ਲਿਖੋ ਬਣਾ ਕੇ ਤਾਂ
ਜੀ ਕੰਮ ਸਾਰੇ ਹੀ ਸੁੱਚੇ ਨੇ ਕਰੋ ਜੇ ਦਿਲ ਲਗਾ ਕੇ ਤਾਂ
ਤੁਸੀਂ ਪਾਕੀਜ਼ਗੀ ਦੇ ਨਾਲ ਕੁਝ ਲਿਖੋ ਬਣਾ ਕੇ ਤਾਂ
ਉਹ ਖੁਦ ਸੁਨਿਆਰ ਉਹੀ ਲੋਹਾਰ ਅਸਲ ਘੁਮਿਆਰ ਓਹੀ ਏ
ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ
ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ

ਸਭੇ ਲਫਜ਼ਾਂ ਖਿਆਲਾਂ ਸ਼ਾਇਰੀ ਵਿੱਚ ਰਾਜ਼ ਹੈ ਉਸਦਾ
ਕੇ ਇਹ ਸੰਗੀਤ ਉਸਦੇ ਨੇ ਅਤੇ ਸਰਤਾਜ ਹੈ ਉਸਦਾ
ਸਭੇ ਲਫਜ਼ਾਂ ਖਿਆਲਾਂ ਸ਼ਾਇਰੀ ਵਿੱਚ ਰਾਜ਼ ਹੈ ਉਸਦਾ
ਕੇ ਇਹ ਸੰਗੀਤ ਉਸਦੇ ਨੇ ਅਤੇ ਸਰਤਾਜ ਹੈ ਉਸਦਾ
ਸੁਰਾਂ ਦੀ ਤਾਰ ਇਹ ਗੁੰਜਾਰ ਤੇ ਫ਼ਨਕਾਰ ਓਹੀ ਏ
ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ
ਕੇ ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ
ਜ਼ਮੀਨਾਂ ਆਸਮਾਨਾਂ ਦਾ ਅਸਲ ਮੁਖ਼ਤਾਰ ਓਹੀ ਏ
ਅੰਬਰੋਂ ਪਾਰ ਓਹੀ ਏ ਤੇਰੇ ਵਿਚਕਾਰ ਓਹੀ ਏ

ਅੰਬਰੋੰ ਪਾਰ ਓਹੀ ਏ
ਤੇਰੇ ਵਿਚਕਾਰ ਓਹੀ ਏ
ਇਹ ਵਿਸਤਾਰ ਓਹੀ ਏ
ਵੱਢੀ ਸਰਕਾਰ ਓਹੀ ਏ
ਸੱਚੀ ਦਸਤਾਰ ਓਹੀ ਏ
ਜੀ ਇਹ ਸਰਦਾਰ ਓਹੀ ਏ
ਅਸਲ ਘੁਮਿਆਰ ਓਹੀ ਏ
ਅਸਲ ਫ਼ਨਕਾਰ ਓਹੀ ਏ



Credits
Writer(s): Satinderpal Sartaaj
Lyrics powered by www.musixmatch.com

Link