Hun Sochdan Ke

ਹੁਣ ਸੋਚਦਾ ਕਿ ਓਹੀ ਭਾਗਾਂ ਵਾਲੇ ਓਏ
ਹੁਣ ਸੋਚਦਾ ਕਿ ਓਹੀ ਭਾਗਾਂ ਵਾਲੇ ਓਏ
ਕਿ ਜਿਨ੍ਹਾਂ ਦੇ ਹੱਥੋਂ ਪੁੰਨ ਹੋ ਗਏ
ਅੱਜ ਪਤਾ ਲੱਗਾ ਜਦੋਂ ਆਪਣੇ ਗੁਨਾਹਾਂ ਦਾ
ਤਾਂ ਹੱਥ ਪੈਰ ਸੁੰਨ ਹੋ ਗਏ
ਹੱਥ ਪੈਰ ਸੁੰਨ ਹੋ ਗਏ
ਹੱਥ ਪੈਰ ਸੁੰਨ ਹੋ ਗਏ

ਓ ਕਦੇ ਰੂਹਾਂ ਉੱਤੇ ਸੱਟ ਨਹੀਂਓ ਮਾਰੀ ਦੀ
ਕਿ ਇਹੋ ਬਖਸ਼ਾਈ ਜਾਣੀ ਨਹੀਂ
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ
ਤਾਂ ਮਿੱਤਰਾ ਉਠਾਈ ਜਾਣੀ ਨਹੀਂ
ਓ ਕਦੇ ਰੂਹਾਂ ਉੱਤੇ ਸੱਟ ਨਹੀਂਓ ਮਾਰੀ ਦੀ
ਕਿ ਇਹੋ ਬਖਸ਼ਾਈ ਜਾਣੀ ਨਹੀਂ
ਬਦਸੀਸਾਂ ਵਾਲੀ ਪੰਡ ਭਾਰੀ ਹੋ ਗਈ
ਤਾਂ ਮਿੱਤਰਾ ਉਠਾਈ ਜਾਣੀ ਨਹੀਂ
ਏਹ ਜ਼ਮੀਰ ਵਾਲੀ ਗਠੜੀ ਵੀ ਪਾਟ ਜੂ
ਏਹ ਜ਼ਮੀਰ ਵਾਲੀ ਗਠੜੀ ਵੀ ਪਾਟ ਜੂ
ਜੇ ਜ਼ਿਆਦਾ ਲੀੜ੍ਹੇ ਤੁੰਨ ਹੋ ਗਏ
ਅੱਜ ਪਤਾ ਲੱਗਾ ਜਦੋਂ ਆਪਣੇ ਗੁਨਾਹਾਂ ਦਾ
ਤਾਂ ਹੱਥ ਪੈਰ ਸੁੰਨ ਹੋ ਗਏ
ਹੱਥ ਪੈਰ ਸੁੰਨ ਹੋ ਗਏ

ਓ ਏਥੇ ਮਾਣ ਵਾਲੀ ਦੱਸ ਕੇਹੜੀ ਚੀਜ਼ ਹੈ
ਤੂੰ ਨੀਵਾਂ ਹੋ ਕੇ ਚੱਲ ਸੋਹਣਿਆਂ
ਓ ਦੱਸ ਜਾਂਦਾ ਹੋਇਆ ਕੀ ਦੇ ਕੇ ਜਾਵੇਂਗਾ
ਪਸ਼ੂ ਤਾਂ ਦੇਂਦੇ ਖੱਲ ਸੋਹਣਿਆ
ਓ ਏਥੇ ਮਾਣ ਵਾਲੀ ਦੱਸ ਕੇਹੜੀ ਚੀਜ਼ ਹੈ
ਤੂੰ ਨੀਵਾਂ ਹੋ ਕੇ ਚੱਲ ਸੋਹਣਿਆਂ
ਦੱਸ ਜਾਂਦਾ ਹੋਇਆ ਕੀ ਦੇ ਕੇ ਜਾਵੇਂਗਾ
ਪਸ਼ੂ ਤਾਂ ਦੇਂਦੇ ਖੱਲ ਸੋਹਣਿਆ
ਏਹਨਾਂ ਜ਼ੁਲਫ਼ਾਂ ਤੋਂ ਚੰਗੇ ਵਾਲ ਭੇਡ ਦੇ ਓਏ
ਏਹਨਾਂ ਜ਼ੁਲਫ਼ਾਂ ਤੋਂ ਚੰਗੇ ਵਾਲ ਭੇਡ ਦੇ ਓਏ
ਜੋ ਘੱਟੋ ਘੱਟ ਉੱਨ ਹੋ ਗਏ
ਅੱਜ ਪਤਾ ਲੱਗਾ ਜਦੋਂ ਆਪਣੇ ਗੁਨਾਹਾਂ ਦਾ
ਤਾਂ ਹੱਥ ਪੈਰ ਸੁੰਨ ਹੋ ਗਏ
ਹੱਥ ਪੈਰ ਸੁੰਨ ਹੋ ਗਏ

ਏਹ ਦਿਮਾਗ ਦੀਆਂ ਤਰਜ਼ਾਂ ਨੂੰ ਛੇੜ ਜ਼ਰਾ
ਨਸ਼ੇ ਨੂੰ ਉਤਾਰ ਤਾਂ ਸਈ
ਓ ਜ਼ਰਾ ਸੂਫੀ ਹੋ ਕੇ ਅੱਖਾਂ ਖੋਲ੍ਹ ਕੇ
ਚੁਫ਼ੇਰੇ ਝਾਤੀ ਮਾਰ ਤਾਂ ਸਈ
ਏਹ ਦਿਮਾਗ ਦੀਆਂ ਤਰਜ਼ਾਂ ਨੂੰ ਛੇੜ ਜ਼ਰਾ
ਨਸ਼ੇ ਨੂੰ ਉਤਾਰ ਤਾਂ ਸਈ
ਓ ਜ਼ਰਾ ਸੂਫੀ ਹੋ ਕੇ ਅੱਖਾਂ ਖੋਲ੍ਹ ਕੇ
ਚੁਫ਼ੇਰੇ ਝਾਤੀ ਮਾਰ ਤਾਂ ਸਈ
ਓ ਕਾਹਤੋਂ ਆਕੜਾਂ ਦੀ ਪੀ ਲਈ ਸ਼ਰਾਬ ਓਏ
ਆ ਕਾਹਤੋਂ ਆਕੜਾਂ ਦੀ ਪੀ ਲਈ ਸ਼ਰਾਬ
ਤੇ ਹਮੇਸ਼ਾ ਲਈ ਹੀ ਟੁੰਨ ਹੋ ਗਏ
ਅੱਜ ਪਤਾ ਲੱਗਾ ਜਦੋਂ ਆਪਣੇ ਗੁਨਾਹਾਂ ਦਾ
ਤਾਂ ਹੱਥ ਪੈਰ ਸੁੰਨ ਹੋ ਗਏ
ਹੱਥ ਪੈਰ ਸੁੰਨ ਹੋ ਗਏ

ਓਦੋਂ ਦਰਦਾਂ ਦੀ ਚੀਸ ਪਤਾ ਲੱਗੇਗਾ
ਜਾ ਕਲੇਜੇ ਹੁੰਦਾ ਛੇਕ ਆਪ ਦੇ
ਤਾਂ ਹੁੰਦਾ ਮਹਿਸੂਸ ਸਰਤਾਜ
ਇਹੋ ਲੱਗੇ ਜਦੋਂ ਸੇਕ ਆਪ ਦੇ
ਓਦੋਂ ਦਰਦਾਂ ਦੀ ਚੀਸ ਪਤਾ ਲੱਗੇਗਾ
ਜਾ ਕਲੇਜੇ ਹੁੰਦਾ ਛੇਕ ਆਪ ਦੇ
ਤਾਂ ਹੁੰਦਾ ਮਹਿਸੂਸ ਸਰਤਾਜ
ਇਹੋ ਲੱਗੇ ਜਦੋਂ ਸੇਕ ਆਪ ਦੇ
ਆ ਜ਼ਰਾ ਸੋਚ ਜਿਹੜੇ ਦਿਲ ਓਸੇ ਅੱਗ ਚ
ਕਦੀ ਸੋਚੀ ਜਿਹੜੇ ਦਿਲ ਓਸੇ ਅੱਗ ਚ
ਕਬਾਬ ਵਾਂਗੂ ਭੁੰਨ ਹੋ ਗਏ
ਅੱਜ ਪਤਾ ਲੱਗਾ ਜਦੋਂ ਆਪਣੇ ਗੁਨਾਹਾਂ ਦਾ
ਤਾਂ ਹੱਥ ਪੈਰ ਸੁੰਨ ਹੋ ਗਏ
ਹੱਥ ਪੈਰ ਸੁੰਨ ਹੋ ਗਏ

ਹੁਣ ਸੋਚਦਾ ਕਿ ਓਹੀ ਭਾਗਾਂ ਵਾਲੇ ਓਏ
ਹੁਣ ਸੋਚਦਾ ਕਿ ਓਹੀ ਭਾਗਾਂ ਵਾਲੇ ਓਏ
ਕਿ ਜਿਨ੍ਹਾਂ ਦੇ ਹੱਥੋਂ ਪੁੰਨ ਹੋ ਗਏ
ਅੱਜ ਪਤਾ ਲੱਗਾ ਜਦੋਂ ਆਪਣੇ ਗੁਨਾਹਾਂ ਦਾ
ਤਾਂ ਹੱਥ ਪੈਰ ਸੁੰਨ ਹੋ ਗਏ
ਹੱਥ ਪੈਰ ਸੁੰਨ ਹੋ ਗਏ
ਹੱਥ ਪੈਰ ਸੁੰਨ ਹੋ ਗਏ



Credits
Writer(s): Satinderpal Sartaaj
Lyrics powered by www.musixmatch.com

Link