Sohna

ਤੇਰਾ ਨਾਮ ਲਏ ਬਿਨ ਲੰਘਦੀ ਨਾ ਹੁਣ ਬੁਰਕੀ ਵੇ
ਗੂੜ੍ਹੀ ਹੋਰ ਹੋ ਗਈ ਬੁੱਲ੍ਹੀਆਂ ਉੱਤੇ ਸੁਰਖੀ ਵੇ
ਤੇਰੇ ਖ਼੍ਵਾਬ ਵੇਖਦੀ ਆਉਂਦੇ ਮੈਨੂੰ ਜਿਹੜੇ ਵੇ
ਸੁਰਮਾ ਵੇਖ ਸੋਹਣਿਆ ਅੱਖ ਦੇ ਕੱਢਦਾ ਗੇੜੇ ਵੇ

ਤੇਰੇ ਨਾਲ਼ ਹਾਣੀਆ, ਤੇਰੇ ਨਾਲ਼ ਹਾਣੀਆ...
ਨਾਲ਼ ਹਾਣੀਆ, ਮਸਲਾ ਹੀ ਕੋਈ ਰਗਦਾ ਏ

ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਈ?

ਤੇਰੀ ਦੀਦ ਪਾਉਣ ਲਈ ਰਾਹ ਵਿੱਚ ਤੇਰੇ ਖੜ੍ਹੀਆਂ ਨੇ
ਕੁਝ ਇਸ ਜਹਾਂ ਦੀਆਂ, ਕੁਝ ਸੁਰਗਾਂ ਦੀਆਂ ਪਰੀਆਂ ਨੇ
ਤੇਰੀ ਅਦਾ-ਤੋਰ 'ਤੇ ਕਿੰਨੀਆਂ ਮਰਦੀਆਂ ਹੋਣਗੀਆਂ
ਮੇਰੇ ਵਾਂਗ ਹੋਰ ਕਈ ਪਾਣੀ ਭਰਦੀਆਂ ਹੋਣਗੀਆਂ

ਤੂੰ ਚੈਨ-ਵੈਨ ਸੱਭ, ਤੂੰ ਚੈਨ-ਵੈਨ ਸੱਭ...
ਚੈਨ-ਵੈਨ ਸੱਭ ਚੋਰਾਂ ਵਾਂਗੂ ਠਗਦਾ ਏ

ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?

ਤੇਰੇ ਨੈਣ, ਨਕਸ਼, ਨੱਕ ਤਿੱਖਾ, ਟੌਰ ਬਰੋਬਰ ਵੇ
ਤੂੰ ਹਰ ਇੱਕ ਸ਼ੈ ਵਿੱਚ ਸਾਥੋਂ ਜਿਆਦਾ sober ਵੇ
ਤੇਰੀਆਂ ਗੱਲ੍ਹਾਂ ਤੋਂ ਰੰਗ ਧੁੱਪਾਂ ਲੈਕੇ ਚੜ੍ਹੀਆਂ ਨੀ
ਹਾਏ, ਅਸੀਂ ਨਹਿਰ ਕਿਨਾਰੇ ਖੜ੍ਹ ਕੇ ਚਿੱਠੀਆਂ ਪੜ੍ਹੀਆਂ ਨੀ

ਤੇਰਾ ਨੂਰ ਸੋਹਣਿਆ, ਤੇਰਾ ਨੂਰ ਸੋਹਣਿਆ...
ਨੂਰ ਸੋਹਣਿਆ ਕਣੀਆਂ ਵਾਂਗੂ ਵਰਦਾ ਏ

ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?

ਸਾਨੂੰ ਸੁਰਤ ਰਹੀ ਨਾ, ਕੋਈ ਨਾ ਗੱਲ ਸੁੱਝਦੀ ਵੇ
ਸਾਡੀ ਨੀਂਦ ਕਬੂਤਰ ਚੀਨੇ ਬਣ-ਬਣ ਉੱਡਦੀ ਵੇ
ਅਸੀਂ ਉਹ ਪਲ ਕਿਤੇ ਛੁਪਾ ਰੱਖਿਆ ਏ ਓਹਲੇ ਜਿਹੇ
ਮੈਂ ਜਦੋਂ ਮੋਢੇ 'ਤੇ ਹੱਥ ਰੱਖਿਆ ਤੇਰੇ ਪੋਲੇ ਜਿਹੇ

ਸਾਡਾ ਮਾਣ ਗਿੱਫ਼ਟੀਆ, ਸਾਡਾ ਮਾਣ ਗਿੱਫ਼ਟੀਆ...
ਮਾਣ ਗਿੱਫ਼ਟੀਆ, ਬਸ ਤੇਰੇ ਨਾਲ਼ ਵੱਧਦਾ ਏ

ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?
ਸੋਹਣਾ ਹੋਰ ਹੋ ਗਿਆ ਜਾਂ ਮੈਨੂੰ ਹੀ ਲਗਦਾ ਏ?



Credits
Writer(s): J Statik, Gifty
Lyrics powered by www.musixmatch.com

Link