Real Eyes

(Jay Trak)
(Gill Saab Music)
ਸੋਹਣੀਏ, ਅੱਖਾਂ ਦੇ ਉੱਤੇ ਰਹਿਣ ਐਨਕਾਂ
ਖੇਡਦੀ ਫੁੱਲਾਂ ਦੇ ਉੱਤੇ ਕਾਟੋ ਰਹਿੰਦੀ ਆ
ਰਹਿੰਨੇ ਆ ਨੀ ਅਸੀਂ ਰਾਜ਼ੀ ਉਹਦੇ ਰੰਗਾਂ 'ਚ
ਸਾਡੇ ਆਲ਼ੀ ਰੁੱਸੀ ਸਾਥੋਂ ਕਾਹਤੋਂ ਰਹਿੰਦੀ ਆ
ਮੁੱਛ ਖੜ੍ਹੀ ਰਹੇ, ਰਹਿੰਦੀ ਅੱਖ ਲਾਲ ਹੀ
ਰਹਿੰਦਾ ਚਿੱਤ ਕਾਹਲਾ ਦੱਸਾਂ ਬੁਰਾ ਹਾਲ ਹੀ
ਬੰਦਾ ਦੋਗਲਾ ਕੀ ਕਰੂ ਗੱਲ ਪੱਖ ਦੀ
ਜਦੋਂ ਸੋਹਣੀਏ ਮੈਂ ਕਰਾਂ ਗੱਲ ਲੱਖ ਦੀ
ਅੱਖ ਕੱਢਦੀ ਆ ਜਾਨ ਜੀਹਨੂੰ ਤੱਕਦੀ
ਬੜੀ ਦੂਰ ਤੱਕ ਮਾਰ ਕੁੜੇ ਰੱਖਦੀ
ਸਾਡੇ ਮੂਹਰੇ ਨੀ ਕਰੋੜ ਕੀਤੇ, ਲੱਖ ਕੀ
ਸਾਡੇ ਸੋਹਣੀਏ ਨਜ਼ਾਰੇ ਲਿਖੇ ਬੱਸ, ਨੀ
ਕਦੇ ਮਿਲ਼ਦੀ ਨਾ ਮੱਤ ਗੋਰੀਏ (ਕਦੇ ਮਿਲ਼ਦੀ ਨਾ ਮੱਤ ਗੋਰੀਏ)
ਕਿਤੇ ਮਿਲ਼ਦੇ ਨਾ ਹੱਥ ਗੋਰੀਏ (ਹਾਂ)
ਕਦੇ ਮਿਲ਼ਦੀ ਨਾ ਮੱਤ ਗੋਰੀਏ
ਕਿਤੇ ਮਿਲ਼ਦੇ ਨਾ ਹੱਥ ਗੋਰੀਏ
ਜਿੱਥੇ ਮਿਲ਼ਦਾ ਸਕੂਨ ਦਿਲ ਨੂੰ
ਉਹ ਤਾਂ ਯਾਰਾਂ ਦੀ ਆ ਹੱਟ ਗੋਰੀਏ
ਪਿਆ ਭਰਿਆ ਜਨੂਨ ਸੀਨੇ ਤੱਕ ਨੀ
ਮੈਂ ਤਾਂ ਦੁਨੀਆ ਹਰਾਉਣੀ, ਕੋਈ ਸ਼ੱਕ ਨ੍ਹੀਂ
ਸਾਨੂੰ ਸੋਹਣੀਏ ਨ੍ਹੀਂ ਪਤਾ ਹੁੰਦਾ luck ਕੀ
ਸਾਡੀ ਸੋਚ ਤੇ ਤਰੀਕੇ ਜਮਾਂ ਵੱਖ ਨੀ
ਅੱਖ ਕੱਢਦੀ ਆ ਜਾਨ ਜੀਹਨੂੰ ਤੱਕਦੀ
ਬੜੀ ਦੂਰ ਤੱਕ ਮਾਰ ਕੁੜੇ ਰੱਖਦੀ
ਸਾਡੇ ਮੂਹਰੇ ਨੀ ਕਰੋੜ ਕੀਤੇ, ਲੱਖ ਕੀ
ਸਾਡੇ ਸੋਹਣੀਏ ਨਜ਼ਾਰੇ ਲਿਖੇ ਬੱਸ, ਨੀ
ਅਸੀਂ ਚਰਚੇ ਤੋਂ ਕੁੜੇ ਦੂਰ ਰਹਿੰਨੇ ਆ
ਪਰਚੇ ਤੋਂ ਦੂਰ ਕਿੱਥੇ ਰਿਹਾ ਜਾਂਦਾ ਏ
ਰਹੂ ਦੇਖੀਂ ਨਾਮ ਕੁੜੇ ਰਹਿੰਦੀ ਦੁਨੀਆ
"ਖੰਨੇ ਆਲ਼ਾ" ਗੀਤਾਂ ਵਿੱਚ ਕਿਹਾ ਜਾਂਦਾ ਏ
ਚਾਂਗਰਾਂ ਨਾ ਮਾਰੇ, ਫੜੀ ਕੰਮ ਨੇ speed
ਫੜੇ ਮਾਲਕ ਜੋ ਹੱਥ, ਦਿਲੋਂ ਕੱਢ ਦਓ greed
ਯਾਰੀ ਟੁੱਟਦੀ ਆ ਔਖੀ (ਟੁੱਟਦੀ ਆ ਔਖੀ)
ਯਾਰੀ ਟੁੱਟਦੀ ਆ ਸੌਖੀ, ਔਖੀ ਲਾ ਕੇ ਰੱਖਣੀ
ਬੰਦਾ ਨਿੱਤਰ ਦਾ ਉਹੀ ਜੀਹਦੀ ਝੱਲਦੀ ਆ ਰੀੜ
ਜੇ ਮੈਂ ਬੋਲ ਨਾ ਪੁਗਾਏ, ਹੋਣਾ ਜੱਟ ਨ੍ਹੀਂ
ਜੇ ਮੈਂ ਬੋਲ ਨਾ ਪੁਗਾਏ, ਰਹਿਣਾ ਕੱਖ ਨ੍ਹੀਂ
ਅੱਖ ਕੱਢਦੀ ਆ ਜਾਨ ਜੀਹਨੂੰ ਤੱਕਦੀ
ਬੜੀ ਦੂਰ ਤੱਕ ਮਾਰ ਕੁੜੇ ਰੱਖਦੀ
ਸਾਡੇ ਮੂਹਰੇ ਨੀ ਕਰੋੜ ਕੀਤੇ, ਲੱਖ ਕੀ
ਸਾਡੇ ਸੋਹਣੀਏ ਨਜ਼ਾਰੇ ਲਿਖੇ ਬੱਸ, ਨੀ
(ਸਾਡੇ ਮੂਹਰੇ ਨੀ ਕਰੋੜ ਕੀਤੇ, ਲੱਖ ਕੀ)
(ਸਾਡੇ ਸੋਹਣੀਏ ਨਜ਼ਾਰੇ ਲਿਖੇ ਬੱਸ, ਨੀ)



Credits
Writer(s): Amantej Hundal
Lyrics powered by www.musixmatch.com

Link