Chand Wargi

ਹੋ, ਹੋ, ਹੋ, ਹੋ

ਹੋ, ਮਰਜਾਣੀ ਤਾਰਿਆਂ ਨੂੰ ਕਰੇ ਟਿੱਚਰਾਂ
ਓਏ ਕੁੜੀ ਚੰਦ ਵਰਗੀ (ਚੰਦ ਵਰਗੀ)
ਹੋ, ਮਰਜਾਣੀ ਤਾਰਿਆਂ ਨੂੰ ਕਰੇ ਟਿੱਚਰਾਂ
ਓਏ ਕੁੜੀ ਚੰਦ ਵਰਗੀ (ਚੰਦ ਵਰਗੀ)

ਹੋ, ਚੜ੍ਹਦੀ ਸਵੇਰ ਜਿਹਾ ਰੂਪ ਨਾਰ ਦਾ
ਹੋ, ਚੜ੍ਹਦੀ ਸਵੇਰ ਜਿਹਾ ਰੂਪ ਨਾਰ ਦਾ
ਗੁਲਕੰਦ ਵਰਗੀ (ਗੁਲਕੰਦ ਵਰਗੀ)

ਹੋ, ਮਰਜਾਣੀ ਤਾਰਿਆਂ ਨੂੰ ਕਰੇ ਟਿੱਚਰਾਂ
ਓਏ ਕੁੜੀ ਚੰਦ ਵਰਗੀ (ਚੰਦ ਵਰਗੀ)
ਹੋ, ਮਰਜਾਣੀ ਤਾਰਿਆਂ ਨੂੰ ਕਰੇ ਟਿੱਚਰਾਂ
ਓਏ ਕੁੜੀ ਚੰਦ ਵਰਗੀ

ਹੋ, ਨਿਰ੍ਹਾ ਹੀ ਇਸ਼ਕ ਓਹਦਾ ਜਾਪੇ ਮੁੱਖੜਾ
ਪਰੀਆਂ ਤੋਂ ਸੋਹਣੀ ਏਂ (ਪਰੀਆਂ ਤੋਂ ਸੋਹਣੀ ਏਂ)
ਹੋ, ਖ਼ੌਰੇ ਕਿਹੜੀ ਸੋਚ-ਸੋਚ ਸਦੀਆਂ ਦੇ ਵਿੱਚ ਹੀ ਬਣਾਈ ਹੋਣੀ ਏਂ (ਬਣਾਈ ਹੋਣੀ ਏਂ)

ਹੋ, ਕਿੰਨਿਆਂ ਦੇ ਕੰਨਾਂ 'ਚ ਪਵਾ ਗਈ ਮੁੰਦਰਾਂ
ਹੋ, ਕਿੰਨਿਆਂ ਦੇ ਕੰਨਾਂ 'ਚ ਪਵਾ ਗਈ ਮੁੰਦਰਾਂ
ਹੀਰ ਝੰਗ ਵਰਗੀ (ਹੀਰ ਝੰਗ ਵਰਗੀ)

ਹੋ, ਮਰਜਾਣੀ ਤਾਰਿਆਂ ਨੂੰ ਕਰੇ ਟਿੱਚਰਾਂ
ਓਏ ਕੁੜੀ ਚੰਦ ਵਰਗੀ (ਚੰਦ ਵਰਗੀ)
ਹੋ, ਮਰਜਾਣੀ ਤਾਰਿਆਂ ਨੂੰ ਕਰੇ ਟਿੱਚਰਾਂ
ਓਏ ਕੁੜੀ ਚੰਦ ਵਰਗੀ

ਹੋ, ਪਾਣੀ ਦੀਆਂ ਛੱਲਾਂ ਵਾਂਗ ਆਸ਼ਕਾਂ ਨੂੰ ਛੇੜ-ਛੇੜ ਕੋਲ਼ੋਂ ਲੰਘਦੀ (ਕੋਲ਼ੋਂ ਲੰਘਦੀ)
ਹੋ, ਚਿੱਟੀ ਧੁੱਪ, ਰਾਤ ਜਿਹਾ ਰੰਗ ਫੜ੍ਹ ਜਾਏ ਜਦੋਂ ਹੁੰਦੀ ਸੰਗਦੀ (ਜਦੋਂ ਹੁੰਦੀ ਸੰਗਦੀ)
ਹੋ, ਪਾਣੀ ਦੀਆਂ ਛੱਲਾਂ ਵਾਂਗੂੰ ਆਸ਼ਕਾਂ ਨੂੰ ਛੇੜ-ਛੇੜ ਕੋਲ਼ੋਂ ਲੰਘਦੀ
ਹੋ, ਚਿੱਟੀ ਧੁੱਪ, ਰਾਤ ਜਿਹਾ ਰੰਗ ਫੜ੍ਹ ਜਾਏ ਜਦੋਂ ਹੁੰਦੀ ਸੰਗਦੀ (ਜਦੋਂ ਹੁੰਦੀ ਸੰਗਦੀ)

ਹੋ, ਹਵਾ ਦੇ ਵੀ ਬੁੱਲ੍ਹੇ ਨੇ ਨਸ਼ੀਲੇ ਹੋ ਗਏ
ਹੌਲੀ ਖੰਭ ਵਰਗੀ (ਹੌਲੀ ਖੰਭ ਵਰਗੀ)

ਹੋ, ਮਰਜਾਣੀ ਤਾਰਿਆਂ ਨੂੰ ਕਰੇ ਟਿੱਚਰਾਂ
ਓਏ ਕੁੜੀ ਚੰਦ ਵਰਗੀ (ਚੰਦ ਵਰਗੀ)
ਹੋ, ਮਰਜਾਣੀ ਤਾਰਿਆਂ ਨੂੰ ਕਰੇ ਟਿੱਚਰਾਂ
ਓਏ ਕੁੜੀ ਚੰਦ ਵਰਗੀ

ਹੋ, ਪਲਕਾਂ ਦੀ ਜੁੱਤੀ ਦੇਵਾਂ ਪੈਰਾਂ ਨੂੰ ਕਰਾ ਕੇ
ਹੀਰਿਆਂ ਦੀ ਖਾਨ ਨੂੰ (ਹੀਰਿਆਂ ਦੀ ਖਾਨ ਨੂੰ)
ਅੱਖਾਂ ਦੀ ਭੰਮੀਰੀ 'ਚੋਂ ਬਣਾਦੂੰ ਝਾਂਜਰਾਂ
ਹੁਸਨਾਂ ਦੀ ਸ਼ਾਨ ਨੂੰ (ਹੁਸਨਾਂ ਦੀ ਸ਼ਾਨ ਨੂੰ)
ਹੋ, ਪਲਕਾਂ ਦੀ ਜੁੱਤੀ ਦੇਵਾਂ ਪੈਰਾਂ ਨੂੰ ਕਰਾ ਕੇ
ਹੀਰਿਆਂ ਦੀ ਖਾਨ ਨੂੰ
ਅੱਖਾਂ ਦੀ ਭੰਮੀਰੀ 'ਚੋਂ ਬਣਾਦੂੰ ਝਾਂਜਰਾਂ
ਹੁਸਨਾਂ ਦੀ ਸ਼ਾਨ ਨੂੰ

ਹੋ, Sukhi Badrukhan ਸਾਂਭ-ਸਾਂਭ ਰੱਖੂਗਾ
ਹੋ, Sukhi Badrukhan ਸਾਂਭ-ਸਾਂਭ ਰੱਖੂਗਾ
ਕੱਚੀ ਵੰਗ ਵਰਗੀ (ਕੱਚੀ ਵੰਗ ਵਰਗੀ)

ਹੋ, ਮਰਜਾਣੀ ਤਾਰਿਆਂ ਨੂੰ ਕਰੇ ਟਿੱਚਰਾਂ
ਓਏ ਕੁੜੀ ਚੰਦ ਵਰਗੀ (ਚੰਦ ਵਰਗੀ)
ਹੋ, ਮਰਜਾਣੀ ਤਾਰਿਆਂ ਨੂੰ ਕਰੇ ਟਿੱਚਰਾਂ
ਓਏ ਕੁੜੀ ਚੰਦ ਵਰਗੀ

ਹੋ, ਮਰਜਾਣੀ ਤਾਰਿਆਂ ਨੂੰ ਕਰੇ ਟਿੱਚਰਾਂ
ਓ, ਕੁੜੀ ਚੰਦ ਵਰਗੀ, ਹੋ



Credits
Writer(s): Sharan Shergill, Sukhi Badrukhan
Lyrics powered by www.musixmatch.com

Link