Banda Ban Ja Kaka (Live)

ਬੰਦਾ ਬਣ ਜਾ ਕਾਕਾ, ਤੇਰੇ ਆਉਂਦੇ ਰੋਜ਼ ਉਲਾਂਭੇ
ਪੁੱਠੇ ਪੰਗੇ ਨਾ ਲੈ...
ਪੁੱਠੇ ਪੰਗੇ ਨਾ ਲੈ ਤੈਥੋਂ ਜਾਣੇ ਨਹੀਂ ਫਿਰ ਸਾਂਭੇ
ਬੰਦਾ ਬਣ ਜਾ...

ਬੰਦਾ ਬਣ ਜਾ ਕਾਕਾ, ਤੇਰੇ ਆਉਂਦੇ ਰੋਜ਼ ਉਲਾਂਭੇ
ਪੁੱਠੇ ਪੰਗੇ...
ਪੁੱਠੇ ਪੰਗੇ ਨਾ ਲੈ ਤੈਥੋਂ ਜਾਣੇ ਨਹੀਂ ਫਿਰ ਸਾਂਭੇ
ਬੰਦਾ ਬਣ ਜਾ ਕਾਕਾ, ਤੇਰੇ ਆਉਂਦੇ ਰੋਜ਼ ਉਲਾਂਭੇ-ਏ-ਹਾਏ

ਸਭ ਤੇ ਆਈ ਜਵਾਨੀ, ਤੇਰੇ ਤੇ ਕੀ ਵੱਖਰੀ ਆਈ?
ਪੜ੍ਹੀਆਂ ਲਵੀਂ ਵਿਚਾਰ ਤੂੰ ਲੋੜੋ ਜ਼ਿਆਦਾ ਅੱਤ ਮਚਾਈ
ਪੁੱਤ ਬੇਗਾਨੇ... ਪੁੱਤ ਬੇਗਾਨੇ...
ਪੁੱਤ ਬੇਗਾਨੇ ਅੱਗੇ ਚਿਰ ਦੇ ਖੜੇ-ਖੜੇ ਨੂੰ ਕਾਂਬੇ

ਬੰਦਾ ਬਣ ਜਾ ਕਾਕਾ, ਤੇਰੇ ਆਉਂਦੇ ਰੋਜ਼ ਉਲਾਂਭੇ
ਪੁੱਠੇ ਪੰਗੇ ਨਾ ਲੈ...
ਪੁੱਠੇ ਪੰਗੇ ਨਾ ਲੈ ਤੈਥੋਂ ਜਾਣੇ ਨਹੀਂ ਫਿਰ ਸਾਂਭੇ
ਬੰਦਾ ਬਣ ਜਾ ਕਾਕਾ ਤੇਰੇ ਆਉਂਦੇ ਰੋਜ਼ ਉਲਾਂਭੇ-ਏ-ਹਾਏ

ਹਾਂ

ਚਾਰ ਕੁ ਨਾਲ ਲਫੰਡਰ ਲੈ ਕੇ ਕਰਦਾ ਇਹ ਮਨਿਆਈਆਂ
ਅਕਲਾਂ ਤੋਂ ਕੰਮ ਲੈ-ਲੈ ਕਾਹਤੋਂ ਗਲਤ ਫੈਮੀਆਂ ਪਾਈਆਂ

ਚਾਰ ਕੁ ਨਾਲ ਲਫੰਡਰ ਲੈ ਕੇ ਕਰਦਾ ਇਹ ਮਨਿਆਈਆਂ
ਅਕਲਾਂ ਤੋਂ ਕੰਮ ਲੈ-ਲੈ ਕਾਹਤੋਂ ਗਲਤ ਫੈਮੀਆਂ ਪਾਈਆਂ
ਇੱਜ਼ਤਦਾਰਾਂ... ਸੋਫ਼ੇ ਵਾਲਿਆਂ
ਇੱਜ਼ਤਦਾਰਾਂ ਨੂੰ ਵੀ ਕਹਿੰਦਾ ਫਿਰੇ ਆਵੇ ਉਹ ਸਾਂਭੇ

ਬੰਦਾ ਬਣ ਜਾ ਕਾਕਾ, ਤੇਰੇ ਆਉਂਦੇ ਰੋਜ਼ ਉਲਾਂਭੇ
ਪੁੱਠੇ ਪੰਗੇ ਨਾ ਲੈ...
ਪੁੱਠੇ ਪੰਗੇ ਨਾ ਲੈ ਤੈਥੋਂ ਜਾਣੇ ਨਹੀਂ ਫਿਰ ਸਾਂਭੇ
ਬੰਦਾ ਬਣ ਜਾ ਕਾਕਾ ਤੇਰੇ ਆਉਂਦੇ ਰੋਜ਼ ਉਲਾਂਭੇ-ਏ-ਹਾਏ

ਦੋਨੋ ਹੱਥ ਕੰਨਾਂ ਨੂੰ ਲਾ ਕੇ ਜਾ ਤਾਂ ਮੰਗ ਲੈ ਮਾਫ਼ੀ
ਨਹੀਂ ਤਾਂ ਸੋਡੇ ਵਾਲਿਆਂ ਸੰਭਾਵਨਾਵਾਂ ਕਾਫ਼ੀ

ਦੋਨੋ ਹੱਥ ਕੰਨਾਂ ਨੂੰ ਲਾ ਕੇ ਜਾ ਤਾਂ ਮੰਗ ਲੈ ਮਾਫ਼ੀ
ਨਹੀਂ ਤਾਂ ਸੋਡੇ ਵਾਲਿਆਂ ਸੰਭਾਵਨਾਵਾਂ ਕਾਫ਼ੀ
ਮੇਰੀ ਮੰਨ ਲੈ... ਮੇਰੀ ਮੰਨ ਲੈ...
ਮੇਰੀ ਮੰਨ ਦੱਸ ਪੰਦਰਾਂ ਦਿਨ ਲਈ ਹੋ ਜਾ ਕਿਧਰੇ ਲਾਂਭੇ

ਬੰਦਾ ਬਣ ਜਾ ਕਾਕਾ, ਤੇਰੇ ਆਉਂਦੇ ਰੋਜ਼ ਉਲਾਂਭੇ
ਪੁੱਠੇ ਪੰਗੇ ਨਾ ਲੈ...
ਓ ਪੁੱਠੇ ਪੰਗੇ ਨਾ ਲੈ ਤੈਥੋਂ ਜਾਣੇ ਨਹੀਂ ਫਿਰ ਸਾਂਭੇ
ਬੰਦਾ ਬਣ ਜਾ ਕਾਕਾ ਤੇਰੇ ਆਉਂਦੇ ਰੋਜ਼ ਉਲਾਂਭੇ-ਏ-ਹਾਏ

ਰੋ ਜਾਂਦੇ Sartaaj ਵੇ ਠੋਕੇ ਜਿਹੇ ਕਤੂਰਾ ਵਾਲੇ
ਖ਼ਾਕ ਹੁੰਦੇ ਮੈਂ ਵੇਖੇ ਨੇ ਜੀ ਬੜੇ ਗ਼ਰੂਰਾਂ ਵਾਲੇ

ਰੋ ਜਾਂਦੇ Sartaaj ਵੇ ਠੋਕੇ ਜਿਹੇ ਕਤੂਰਾ ਵਾਲੇ
ਖ਼ਾਕ ਹੁੰਦੇ ਮੈਂ ਵੇਖੇ ਨੇ ਜੀ ਬੜੇ ਗ਼ਰੂਰਾਂ ਵਾਲੇ
ਸੋਹਣਾ ਕਿੱਥੋਂ?... ਸੋਹਣਾ ਕਿੱਥੋਂ?...
ਸੋਹਣਾ ਕਿੱਥੋਂ ਬਣ ਜਾਵਣਗੇ? ਇਹ ਪਿੱਤਲ਼ ਜਾ ਤਾਂਬੇ

ਬੰਦਾ ਬਣ ਜਾ ਕਾਕਾ...
ਬੰਦਾ ਬਣ ਜਾ ਕਾਕਾ, ਤੇਰੇ ਆਉਂਦੇ ਰੋਜ਼ ਉਲਾਂਭੇ
ਪੁੱਠੇ ਪੰਗੇ ਨਾ ਲੈ...
ਓ ਪੁੱਠੇ ਪੰਗੇ ਨਾ ਲੈ ਤੈਥੋਂ ਜਾਣੇ ਨਹੀਂ ਫਿਰ ਸਾਂਭੇ

ਬੰਦਾ ਬਣ ਜਾ ਕਾਕਾ, ਤੇਰੇ ਆਉਂਦੇ ਰੋਜ਼ ਉਲਾਂਭੇ
ਪੁੱਠੇ ਪੰਗੇ ਨਾ ਲੈ...
ਓ ਪੁੱਠੇ ਪੰਗੇ ਨਾ ਲੈ ਤੈਥੋਂ ਜਾਣੇ ਨਹੀਂ ਫਿਰ ਸਾਂਭੇ
ਬੰਦਾ ਬਣ ਜਾ ਕਾਕਾ ਤੇਰੇ ਆਉਂਦੇ ਰੋਜ਼ ਉਲਾਂਭੇ
ਬੰਦਾ ਬਣ ਜਾ ਕਾਕਾ ਤੇਰੇ ਆਉਂਦੇ ਰੋਜ਼ ਉਲਾਂਭੇ
ਓ, ਓ

Credits
Writer(s): Satinder Sartaaj
Lyrics powered by www.musixmatch.com

Link