Kalawa'n Charhdia'n

ਆਹ ਦੇਖ ਕਲਾਵਾਂ ਚੜ੍ਹਦੀਆਂ ਨੇ
ਇਹ ਖ਼ੁਮਾਰ ਦੇ ਕਲਮੇ...
ਇਹ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ
ਇਹਨਾਂ ਐਨੀ ਛੇਤੀ ਹਰਨਾ ਨਈਂ
ਤੇਰਾ ਜਬਰ ਜ਼ਾਲਮਾ...
ਤੇਰਾ ਜਬਰ ਜ਼ਾਲਮਾ ਜਰਨਾ ਨਈਂ
ਤੱਕ ਫ਼ੇਰ ਹੌਸਲੇ ਫ਼ੜਦੀਆਂ ਨੇ, ਓ

ਆਹ ਦੇਖ ਕਲਾਵਾਂ ਚੜ੍ਹਦੀਆਂ ਨੇ
ਇਹ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ
ਇਹਨਾਂ ਐਨੀ ਛੇਤੀ ਹਰਨਾ ਨਈਂ
ਤੇਰਾ ਜਬਰ ਜ਼ਾਲਮਾ...
ਤੇਰਾ ਜਬਰ ਜ਼ਾਲਮਾ ਜਰਨਾ ਨਈਂ
ਤੱਕ ਫ਼ੇਰ ਹੌਸਲੇ ਫ਼ੜਦੀਆਂ ਨੇ

ਓ, ਕਦੀਂ ਸੁਣੀ ਨਗਾਰੇ ਵੱਜਦਿਆਂ ਨੂੰ
ਜਦੋਂ ਰਾਹ ਨਈਂ ਲੱਭਦੇ ਭੱਜਦਿਆਂ ਨੂੰ
ਸਿੱਖਿਆ ਨਾ ਡਰਾਉਣਾ, ਡਰਨਾ ਨਈਂ
ਕਦੀਂ ਵਾਰ ਪਹਿਲ ਵਿੱਚ ਕਰਨਾ ਨਈਂ

ਇਹ ਤਾਂ ਸਦਾ ਅਸੂਲਨ ਲੜਦੀਆਂ ਨੇ
ਵਾਜਿਬ ਚੀਜ਼ਾਂ 'ਤੇ ਅੜਦੀਆਂ ਨੇ
ਈਮਾਨ ਦੇ ਕਲਮੇ, ਓ, ਪੜ੍ਹਦੀਆਂ ਨੇ

ਆਹ ਦੇਖ ਕਲਾਵਾਂ ਚੜ੍ਹਦੀਆਂ ਨੇ
ਇਹ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ
ਇਹਨਾਂ ਐਨੀ ਛੇਤੀ ਹਰਨਾ ਨਈਂ
ਤੇਰਾ ਜਬਰ ਜ਼ਾਲਮਾ...
ਤੇਰਾ ਜਬਰ ਜ਼ਾਲਮਾ ਜਰਨਾ ਨਈਂ
ਤੱਕ ਫ਼ੇਰ ਹੌਸਲੇ ਫ਼ੜਦੀਆਂ ਨੇ

ਹੋ, ਬਰਕ਼ਤ ਦੇ ਬੱਦਲ਼ਾਂ ਗੱਜਦਿਆਂ ਨੂੰ
ਸਾਗਰ 'ਤੇ ਵਰ੍ਹ-ਵਰ੍ਹ ਰੱਜਦਿਆਂ ਨੂੰ
ਬੰਜਰ ਧਰਤੀ ਨਾ ਵਰ੍ਹਦੇ ਕਿਉਂ?
ਭਰਿਆਂ ਨੂੰ ਐਵੇਂ ਭਰਦੇ ਕਿਉਂ?

ਇੱਕ ਤਰਫ਼ ਤਾਂ ਫ਼ਸਲਾਂ ਹੜ੍ਹਦੀਆਂ ਨੇ
ਇੱਕ ਤਰਫ਼ ਜ਼ਮੀਨਾਂ ਸੜਦੀਆਂ ਨੇ
ਉਮੀਦ ਦੇ ਕਲਮੇ, ਓ, ਪੜ੍ਹਦੀਆਂ ਨੇ

ਆਹ ਦੇਖ ਕਲਾਵਾਂ ਚੜ੍ਹਦੀਆਂ ਨੇ
ਇਹ ਖ਼ੁਮਾਰ ਦੇ ਕਲਮੇ, ਓ, ਪੜ੍ਹਦੀਆਂ ਨੇ

ਤੱਕ ਆਪਣੀ ਅਜ਼ਮਤ ਕੱਜਦਿਆਂ ਨੂੰ
ਅਤੇ ਅਸਲ ਨੂਰ ਨਾਲ਼ ਸੱਜਦਿਆਂ ਨੂੰ
ਉਹ ਜੇ ਪੈਰ ਜ਼ਮੀਨ 'ਤੇ ਧਰਨਾ ਨਈਂ
ਕਿਸੇ ਹੋਰ ਸ਼ਿੰਗਾਰ ਨਾ' ਸਰਨਾ ਨਈਂ

ਇਹ ਤਾਂ ਆਪਣੇ ਹੀ ਗਹਿਣੇ ਘੜ੍ਹਦੀਆਂ ਨੇ
ਮਾਹਤਾਬ ਦੇ ਮੂਹਰੇ ਖੜ੍ਹਦੀਆਂ ਨੇ
ਬੇਫ਼ਿਕਰੀ ਦੇ ਕਲਮੇ, ਓ, ਪੜ੍ਹਦੀਆਂ ਨੇ

ਆਹ ਦੇਖ ਕਲਾਵਾਂ ਚੜ੍ਹਦੀਆਂ ਨੇ
ਇਹ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ
ਇਹਨਾਂ ਐਨੀ ਛੇਤੀ ਹਰਨਾ ਨਈਂ
ਤੇਰਾ ਜਬਰ ਜ਼ਾਲਮਾ...
ਤੇਰਾ ਜਬਰ ਜ਼ਾਲਮਾ ਜਰਨਾ ਨਈਂ
ਸਾਡੇ ਮੂਹਰੇ ਤਾਂ ਮਾਂਵਾਂ ਖੜ੍ਹਦੀਆਂ ਨੇ, ਓ

ਕੀ ਖ਼ਬਰ ਹੈ ਕੱਲ੍ਹ ਦੀ ਅੱਜ ਦਿਆਂ ਨੂੰ?
ਪੁੱਛਣਾ ਤਾਂ ਪੁੱਛ ਲਈਂ ਚੱਜ ਦਿਆਂ ਨੂੰ
ਜੇ ਪਿਆਰ ਦਾ ਦਰਿਆ ਤਰਨਾ ਨਈਂ

ਤੇਰਾ ਮਘਦਾ ਕਾਲ਼ਜਾ...
ਤੇਰਾ ਮਘਦਾ ਕਾਲ਼ਜਾ ਠਰਨਾ ਨਈਂ
ਸਰਤਾਜ ਦੇ ਦਿਲ ਵਿੱਚ ਵੜਦੀਆਂ ਨੇ
ਤੇ ਸਿਹਰੇ ਸਿਰ 'ਤੇ ਜੜਦੀਆਂ ਨੇ
ਨਾਲ਼ੇ ਸਿਦਕ਼ ਦੇ ਕਲਮੇ, ਓ, ਪੜ੍ਹਦੀਆਂ ਨੇ

ਆਹ ਦੇਖ ਕਲਾਵਾਂ ਚੜ੍ਹਦੀਆਂ ਨੇ
ਇਹ ਖ਼ੁਮਾਰ ਦੇ ਕਲਮੇ ਪੜ੍ਹਦੀਆਂ ਨੇ
ਇਹਨਾਂ ਐਨੀ ਛੇਤੀ ਹਰਨਾ ਨਈਂ
ਤੇਰਾ ਜਬਰ ਜ਼ਾਲਮਾ...
ਤੇਰਾ ਜਬਰ ਜ਼ਾਲਮਾ ਜਰਨਾ ਨਈਂ
ਤੱਕ ਫ਼ੇਰ ਹੌਸਲੇ ਫੜਦੀਆਂ ਨੇ

ਆਹ ਦੇਖ ਕਲਾਵਾਂ ਚੜ੍ਹਦੀਆਂ ਨੇ
ਸਾਡੇ ਮੂਹਰੇ ਤਾਂ ਮਾਂਵਾਂ ਖੜ੍ਹਦੀਆਂ ਨੇ
ਇਹਨਾਂ ਐਨੀ ਛੇਤੀ ਹਰਨਾ ਨਈਂ
ਤੇਰਾ ਜਬਰ ਜ਼ਾਲਮਾ...
ਤੇਰਾ ਜਬਰ ਜ਼ਾਲਮਾ ਜਰਨਾ ਨਈਂ
ਤੱਕ ਫ਼ੇਰ ਹੌਸਲੇ ਫੜਦੀਆਂ ਨੇ
ਇਹਨੂੰ ਕਹਿਣ ਕਲਾਵਾਂ, ਓ, ਚੜ੍ਹਦੀਆਂ ਨੇ



Credits
Writer(s): Satinder Sartaaj
Lyrics powered by www.musixmatch.com

Link