Baari Khohl

ਆ, ਸਾਡੀ ਇੱਕੋ ਹੀ ਮੁਰਾਦ, ਐਸੀ ਬੰਨ੍ਹੋ ਬੁਨਿਆਦ
ਹੋਵੇ ਸਦਾ ਦੀ ਮਿਆਦ ਪਾਰ ਜੋ ਤਰੀਕ ਦੇ
ਛੱਡੋ ਬਾਕੀ ਦੇ ਫ਼ਸਾਦ, ਹੋਣਾ ਸਮਾਂ ਬਰਬਾਦ
ਤੁਸੀਂ ਕਰੋ ਇਰਸ਼ਾਦ, ਲੋਕ ਨੇ ਉਡੀਕਦੇ

ਓ, ਬੰਦ ਕਰੋ ਠੱਕ-ਠੱਕ ਸੱਚੀ
ਬੰਦ ਕਰੋ ਠੱਕ-ਠੱਕ, ਗਏ ਨੇ ਸ਼ੋਰ ਤੋਂ ਵੀ ਅੱਕ
ਮਾਰੀਂ ਇੱਕੋ ਡੂੰਘਾ ਟੱਕ ਤੂੰ ਜ਼ਰਾ ਸਵਾਰ ਕੇ

ਬਾਰੀ ਖੋਲ੍ਹ, ਚਿਕਾਂ ਚੱਕ, ਅਸਮਾਨਾਂ ਵੱਲ ਤੱਕ
ਲੈ-ਲੈ ਰੌਸ਼ਨੀ ਤੋਂ ਹੱਕ ਹਾਕਾਂ ਮਾਰ-ਮਾਰ ਕੇ
ਤੂੰ ਨਾ ਜਜ਼ਬੇ ਨੂੰ ਡੱਕ, ਹੋਣਾ ਆਰਜ਼ੂ ਨੂੰ ਸ਼ੱਕ
ਨਾ ਉਮੀਦ ਜਾਵੇ ਥੱਕ ਐਦਾਂ ਹਾਰ-ਹਾਰ ਕੇ

ਓ, ਛੱਡ ਊਲ ਤੇ ਜਲੂਲ, ਬਾਕੀ ਗੱਲਾਂ ਨੇ ਫ਼ਿਜ਼ੂਲ
ਬਸ ਇੱਕੋ-ਇੱਕ ਮੂਲ, ਲੱਭ ਲੈ ਮੁਨੀਰ ਨੂੰ
ਰਜ਼ਾ ਜਿਹਨੂੰ ਹੈ ਕਬੂਲ, ਜਿਹੜਾ ਮੰਨਦਾ ਅਸੂਲ
ਉਹਨੂੰ ਹੋਣਗੇ ਵਸੂਲ ਮੁੱਲ ਵੀ ਅਖੀਰ ਨੂੰ

ਆ, ਛੱਡ ਊਲ ਤੇ ਜਲੂਲ, ਬਾਕੀ ਗੱਲਾਂ ਨੇ ਫ਼ਿਜ਼ੂਲ
ਬਸ ਇੱਕੋ-ਇੱਕ ਮੂਲ, ਲੱਭ ਲੈ ਮੁਨੀਰ ਨੂੰ
ਰਜ਼ਾ ਜਿਹਨੂੰ ਹੈ ਕਬੂਲ, ਜਿਹੜਾ ਮੰਨਦਾ ਅਸੂਲ
ਉਹਨੂੰ ਹੋਣਗੇ ਵਸੂਲ ਮੁੱਲ ਵੀ ਅਖੀਰ ਨੂੰ

ਓ, ਬਾਕੀ ਮੋੜ ਦੇ ਖਿਆਲ, ਸਾਰੇ...
ਬਾਕੀ ਮੋੜ ਦੇ ਖਿਆਲ, ਸਾਰੇ ਪਾੜ ਦੇ ਸਵਾਲ
ਨਈਂ ਤਾਂ ਹੋਣਗੇ ਮਲਾਲ ਜ਼ਿੰਦਗੀ ਗੁਜ਼ਾਰ ਕੇ

ਬਾਰੀ ਖੋਲ੍ਹ, ਚਿਕਾਂ ਚੱਕ, ਅਸਮਾਨਾਂ ਵੱਲ ਤੱਕ
ਲੈ-ਲੈ ਰੌਸ਼ਨੀ ਤੋਂ ਹੱਕ ਹਾਕਾਂ ਮਾਰ-ਮਾਰ ਕੇ

ਆ, ਜੋੜ ਸੂਫ਼ੀਆਂ ਨਾ' ਨਾਤਾ, ਓਥੇ ਵੱਖਰਾ ਅਹਾਤਾ
ਪੀ ਖ਼ੁਮਾਰੀ ਖੁੱਲ੍ਹਾ ਖਾਤਾ ਔ' ਸੁਰੂਰ ਡੁੱਲ੍ਹਦਾ
ਜਿਨ੍ਹਾਂ-ਜਿਨ੍ਹਾਂ ਨੇ ਪਛਾਤਾ, ਓਥੇ ਵੱਸਿਆ ਵਿਧਾਤਾ
ਦਰ ਆਖ਼ਰਾਂ ਨੂੰ ਦਾਤਾ ਦਾ ਜ਼ਰੂਰ ਖੁੱਲ੍ਹਦਾ

ਆ, ਜੋੜ ਸੂਫ਼ੀਆਂ ਨਾ' ਨਾਤਾ, ਓਥੇ ਵੱਖਰਾ ਅਹਾਤਾ
ਪੀ ਖ਼ੁਮਾਰੀ ਖੁੱਲ੍ਹਾ ਖਾਤਾ ਔ' ਸੁਰੂਰ ਡੁੱਲ੍ਹਦਾ
ਜਿਨ੍ਹਾਂ-ਜਿਨ੍ਹਾਂ ਨੇ ਪਛਾਤਾ, ਓਥੇ ਵੱਸਿਆ ਵਿਧਾਤਾ
ਦਰ ਆਖ਼ਰਾਂ ਨੂੰ ਦਾਤਾ ਦਾ ਜ਼ਰੂਰ ਖੁੱਲ੍ਹਦਾ

ਕਿ ਵੇਖ ਵਸਲਾਂ ਦੀ ਰੁੱਤੇ ਹਾਏ ਵੇ
ਵੇਖੋ ਵਸਲਾਂ ਦੀ ਰੁੱਤੇ, ਬੇਨਸੀਬ ਰਹਿ ਗਏ ਸੁੱਤੇ
ਹੀਰੇ ਸੁੱਤਿਆਂ ਦੇ ਉਤੇ ਲੈਣੇ ਕੀ ਖ਼ਿਲਾਰ ਕੇ

ਬਾਰੀ ਖੋਲ੍ਹ, ਚਿਕਾਂ ਚੱਕ, ਅਸਮਾਨਾਂ ਵੱਲ ਤੱਕ
ਲੈ-ਲੈ ਰੌਸ਼ਨੀ ਤੋਂ ਹੱਕ ਹਾਕਾਂ ਮਾਰ-ਮਾਰ ਕੇ
ਤੂੰ ਨਾ ਜਜ਼ਬੇ ਨੂੰ ਡੱਕ, ਹੋਣਾ ਆਰਜ਼ੂ ਨੂੰ ਸ਼ੱਕ
ਨਾ ਉਮੀਦ ਜਾਵੇ ਥੱਕ ਐਦਾਂ ਹਾਰ-ਹਾਰ ਕੇ, ਆਹਾ

ਓ, ਇੱਕ ਪਾਸੇ ਮਖ਼ਦੂਮ, ਦੂਜੇ ਪਾਸੇ ਹੈ ਨਜੂਮ
ਤੇ ਵਿਚਾਲ਼ੇ ਮਜ਼ਲੂਮ Sartaaj ਫ਼ੱਸਿਆ
ਇਲਮਾਂ ਤੋਂ ਮਹਿਰੂਮ, ਜਿਹਨੂੰ ਕੁਛ ਨਈਂ ਮਾਲੂਮ
ਇਹ ਬੇਚਾਰਾ ਤੇ ਮਾਸੂਮ ਮੁਹਤਾਜ ਫ਼ੱਸਿਆ

ਇੱਕ ਪਾਸੇ ਮਖ਼ਦੂਮ, ਦੂਜੇ ਪਾਸੇ ਹੈ ਨਜੂਮ
ਤੇ ਵਿਚਾਲ਼ੇ ਮਜ਼ਲੂਮ Sartaaj ਫ਼ੱਸਿਆ
ਇਲਮਾਂ ਤੋਂ ਮਹਿਰੂਮ, ਜਿਹਨੂੰ ਕੁਛ ਨਈਂ ਮਾਲੂਮ
ਇਹ ਬੇਚਾਰਾ ਤੇ ਮਾਸੂਮ ਮੁਹਤਾਜ ਫ਼ੱਸਿਆ

ਵੇ ਚੱਲ ਉਠ, ਬੰਨ੍ਹ ਲੱਕ, ਹਾੜਾ...
ਚੱਲ ਉਠ, ਬੰਨ੍ਹ ਲੱਕ, ਲੈ ਤਲੀਮ, ਪਈਆ ਧੱਕ
ਬੇਵਕੂਫ਼ੀਆਂ ਨੂੰ ਢੱਕ ਸੋਚ ਕੇ, ਵਿਚਾਰ ਕੇ

ਬਾਰੀ ਖੋਲ੍ਹ, ਚਿਕਾਂ ਚੱਕ, ਅਸਮਾਨਾਂ ਵੱਲ ਤੱਕ
ਲੈ-ਲੈ ਰੌਸ਼ਨੀ ਤੋਂ ਹੱਕ ਹਾਕਾਂ ਮਾਰ-ਮਾਰ ਕੇ
ਤੂੰ ਨਾ ਜਜ਼ਬੇ ਨੂੰ ਡੱਕ, ਹੋਣਾ ਆਰਜ਼ੂ ਨੂੰ ਸ਼ੱਕ
ਨਾ ਉਮੀਦ ਜਾਵੇ ਥੱਕ ਐਦਾਂ ਹਾਰ-ਹਾਰ ਕੇ

ਬਾਰੀ ਹਾ... (ਬਾਰੀ ਹਾ...)
ਬਾਰੀ ਹਾ... (ਬਾਰੀ ਹਾ...)
ਬਾਰੀ ਹਾ... (ਬਾਰੀ ਹਾ...)

ਓ, ਬਾਰੀ ਹਾ, ਬਾਰੀ ਹਾ, ਬਾਰੀ ਹਾ
ਆਹਾ-ਆਹਾ-ਆਹਾ
ਬਾਰੀ ਹਾ, ਆਹਾ-ਆਹਾ



Credits
Writer(s): Satinder Sartaaj
Lyrics powered by www.musixmatch.com

Link