Fateh Ibarat

ਜੇ ਸਾਡੀ ਤਕਦੀਰ 'ਚ ਫ਼ਤਿਹ ਇਬਾਰਤ ਲਿਖੀ ਹੋਈ
ਤਾਂ 'ਫੇ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ
ਜੇ ਵੈਰੀ ਗੁਲਦਸਤਾ ਲੈ ਕੇ ਨਾ ਆਇਆ ਤਾਂ ਫੇ'
ਆਪਾ ਨੇ ਵੀ ਕਿਲੇ ਦਾ ਬੂਹਾ ਖੋਲ੍ਹਣ ਨਹੀਂ ਦੇਣਾ

ਜੇ ਸਾਡੀ ਤਕਦੀਰ 'ਚ ਫ਼ਤਿਹ ਇਬਾਰਤ ਲਿਖੀ ਹੋਈ
ਤਾਂ 'ਫੇ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ
ਜੇ ਵੈਰੀ ਗੁਲਦਸਤਾ ਲੈ ਕੇ ਨਾ ਆਇਆ ਤਾਂ ਫੇ'
ਆਪਾ ਨੇ ਵੀ ਕਿਲੇ ਦਾ ਬੂਹਾ ਖੋਲ੍ਹਣ ਨਹੀਂ ਦੇਣਾ

ਜੇ ਅੱਖੀਆਂ ਦੇ ਡੋਰੇ ਸੁਰਖ਼ ਉਨਾਬੀ ਹੋ ਗਏ ਤਾਂ
ਜੇ ਨਫ਼ਰਤ ਦੀ ਦਾਰੂ ਨਾਲ ਸ਼ਰਾਬੀ ਹੋ ਗਏ ਤਾਂ
ਜੇਕਰ ਸੱਜਣ ਹੱਥੋਂ ਵੱਢ ਹਿਸਾਬੀ ਹੋ ਗਏ ਤਾਂ
ਦਿਲ ਦਾ ਖਾਤਾ ਆਪਾਂ ਫੇਰ ਫਰੋਲਣ ਨਹੀਂ ਦੇਣਾ
ਜੇ ਸਾਡੀ ਤਕਦੀਰ 'ਚ ਫ਼ਤਿਹ ਇਬਾਰਤ ਲਿਖੀ ਹੋਈ
ਤਾਂ 'ਫੇ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ

ਅਸੀਂ ਬੇਸ਼ੱਕ ਕੰਜਰਾਂ ਨਾਲ ਹੱਥ ਦੇ ਲੀਕਾਂ ਵਾ ਲਈਏ
ਜੰਗ ਦੇ ਘੋੜੇ ਮੇਲੇ ਦੇ ਵਿੱਚ ਨੱਚਣ ਲਾ ਲਈਏ
ਅਸੀਂ ਬਿਨਾਂ ਸ਼ੱਕ ਜਿੱਤ ਕੇ ਹਾਰਾ ਆਪਣਾ ਲਈਏ
ਪਰ ਗੈਰਾਂ ਹੱਥ ਤਕਦੀਰਾਂ ਨੂੰ ਟੋਲ਼ਣ ਨਹੀਂ ਦੇਣਾ
ਜੇ ਸਾਡੀ ਤਕਦੀਰ 'ਚ ਫ਼ਤਿਹ ਇਬਾਰਤ ਲਿਖੀ ਹੋਈ
ਤਾਂ 'ਫੇ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ

ਬਹੁਤ ਵਕਤ ਬਰਬਾਦ ਹੋ ਗਿਆ ਗਲਤੀ ਕਰ-ਕਰ ਕੇ
ਰੂਹ ਵੀ ਖ਼ੌਫ਼ ਜਿਹੇ ਵਿੱਚ ਰਹਿੰਦੀ ਸੀ ਜੀ ਡਰ-ਡਰ ਕੇ
ਇਸ ਮੁਕਾਮ ਦੇ ਬਖ਼ਸ਼ਿਸ਼ ਨਾ ਪਹੁੰਚੇ ਆ ਮਰ-ਮਰ ਕੇ
ਹੁਣ ਦਿਮਾਗ਼ ਨੂੰ ਦਿਲ ਦੇ ਅੱਗੇ ਬੋਲਣ ਨਹੀਂ ਦੇਣਾ
ਜੇ ਸਾਡੀ ਤਕਦੀਰ 'ਚ ਫ਼ਤਿਹ ਇਬਾਰਤ ਲਿਖੀ ਹੋਈ
ਤਾਂ 'ਫੇ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ

ਮੈਂ ਤੇ ਮੇਰੀ ਜ਼ਮੀਰ ਦੋਹਾਂ ਨੇ ਏਕਾ ਕਰ ਲਿਆ ਏ
ਹੁਣ ਮਾਸੂਮ ਸੁਫ਼ਨਿਆਂ ਨੇ ਵੀ ਹੋਸ਼ ਵਰ ਲਿਆ ਏ
ਮੈਂ ਆਪਣੀ ਹਸਤੀ ਨੂੰ ਹੁਣ ਤਲ਼ੀਆਂ ਤੇ ਧਰ ਲਿਆ ਏ
ਹੁਣ ਸੱਧਰਾਂ ਤਾ ਤਾਜ ਕਿਸੇ ਨੂੰ ਰੋਲਣ ਨਹੀਂ ਦੇਣਾ
ਜੇ ਸਾਡੀ ਤਕਦੀਰ 'ਚ ਫ਼ਤਿਹ ਇਬਾਰਤ ਲਿਖੀ ਹੋਈ
ਤਾਂ 'ਫੇ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ

ਜੇ ਸਾਡੀ ਤਕਦੀਰ 'ਚ ਫ਼ਤਿਹ ਇਬਾਰਤ ਲਿਖੀ ਹੋਈ
ਤਾਂ 'ਫੇ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ
ਜੇ ਵੈਰੀ ਗੁਲਦਸਤਾ ਲੈ ਕੇ ਨਾ ਆਇਆ ਤਾਂ ਫੇ'
ਆਪਾ ਨੇ ਵੀ ਕਿਲੇ ਦਾ ਬੂਹਾ ਖੋਲ੍ਹਣ ਨਹੀਂ ਦੇਣਾ

ਤਾਂ 'ਫੇ ਰੱਬ ਨੇ ਕਦਮਾਂ ਨੂੰ ਵੀ ਡੋਲਣ ਨਹੀਂ ਦੇਣਾ
ਦਿਲ ਦਾ ਖਾਤਾ ਆਪਾਂ ਫੇਰ ਫਰੋਲਣ ਨਹੀਂ ਦੇਣਾ
ਹੁਣ ਗੈਰਾਂ ਹੱਥ ਤਕਦੀਰਾਂ ਨੂੰ ਟੋਲ਼ਣ ਨਹੀਂ ਦੇਣਾ
ਹੁਣ ਦਿਮਾਗ਼ ਨੂੰ ਦਿਲ ਦੇ ਅੱਗੇ ਬੋਲਣ ਨਹੀਂ ਦੇਣਾ,,,
ਓ-ਓ
ਓ ਓ

Credits
Lyrics powered by www.musixmatch.com

Link