Aate Di Chiri

(ਉਹਦੇ ਬਚਪਨ ਨਾਲ, ਉਹਦੀ ਮਾਂ ਨਾਲ, ਭੈਣ ਨਾਲ, ਨਾਨੀ ਨਾਲ)
(ਤੇ ਓਹਦੀਆਂ ਬਚਪਨ ਦੀਆਂ ਖੇਡਾਂ ਜਿਵੇਂ ਆਟਾ ਦੀ ਚਿੜੀ)
(ਤੇ ਹੁਣ ਜਦੋਂ ਬਾਹਰ ਆ ਗਿਆ ਕੱਲਾ ਆਟਾ ਗੁੰਨਦਾ ਹੈ)
(ਤੇ ਯਾਦ ਕਰਦਾ ਹੈ ਓਸ ਆਟੇ ਦੀ ਚਿੜੀ ਨੂੰ)
(ਜਿਹੜੀ ਕਦੇ ਉਹਦੀ ਮਾਂ ਬਣਾ ਕੇ ਦਿੰਦੀ ਸੀ)

ਮਾਂ ਨੇ ਕਦੇ ਨਾ ਖਾਲੀ ਮੋੜੀ, ਜੋ ਵੀ ਮੰਗ ਸੀ ਪੁੱਤ ਨੇ ਮੰਗੀ
ਬੱਚਾ ਕੀ ਜਾਣੇ ਉਸ ਰੱਬ ਨੂੰ, ਮਾਂ ਦੀ ਓਟ ਸੀ ਰੱਬ ਤੋਂ ਚੰਗੀ
ਰੋਂਦਿਆਂ ਦੇ ਦੁੱਖ ਜਰ ਲੈਂਦੀ ਸੀ
ਚਿੜੀ ਤੇਰੀ ਡੱਕੇ ਤੇ ਟੰਗੀ, ਚਿੜੀ ਤੇਰੀ ਡੱਕੇ ਤੇ ਟੰਗੀ

ਆਟਾ ਗੁੰਨਦੇ ਨੂੰ ਬੜਾ ਯਾਦ ਆਉਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਮੈਨੂੰ ਸੁਪਨੇ 'ਚ ਆਣ ਕੇ ਜਗਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ

ਬਾਪੂ ਦੇ ਨਾਲ ਜਾਣ ਦੀ ਜਿੱਦ ਜਦ ਮੈਂ ਕਰਦਾ ਸੀਗਾ
ਨਿੱਕੀਆਂ-ਨਿੱਕੀਆਂ ਇਹ ਅੱਖਾਂ ਪਾਣੀ ਨਾਲ ਭਰਦਾ ਸੀਗਾ

ਪਾਣੀ ਨਾਲ ਭਰਦਾ ਸੀਗਾ
ਚੀਜੀ ਬਣ ਮੇਰੀ ਮੈਨੂੰ ਸੀ ਮਨਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਆਟਾ ਗੁੰਨਦੇ ਨੂੰ ਬੜਾ ਯਾਦ ਆਉਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਮੈਨੂੰ ਸੁਪਨੇ 'ਚ ਆਣ ਕੇ ਜਗਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ

ਨਿੱਕੇ ਹੁੰਦੇ ਨੇ ਜਦ ਮੈਂ ਤੋਰੀ ਸੀ ਭੈਣ ਦੀ ਡੋਲੀ
ਕੋਠੇ ਤੇ ਜਾਕੇ ਰੋਇਆ, ਰੋਇਆ ਪਰ ਹੌਲੀ-ਹੌਲੀ
ਕੋਠੇ ਤੇ ਜਾਕੇ ਰੋਇਆ, ਰੋਇਆ ਪਰ ਹੌਲੀ-ਹੌਲੀ
ਰੋਇਆ ਪਰ ਹੌਲੀ-ਹੌਲੀ
ਡੋਲੀ ਚੜ੍ਹ ਗਈ ਸੀ ਓਹ ਵੀ ਰੋਂਦੀ-ਰੋਂਦੀ, ਨੀ ਬੇਬੇ ਤੇਰੀ ਆਟੇ ਦੀ ਚਿੜੀ
ਆਟਾ ਗੁੰਨਦੇ ਨੂੰ ਬੜਾ ਯਾਦ ਆਉਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਮੈਨੂੰ ਸੁਪਨੇ 'ਚ ਆਣ ਕੇ ਜਗਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ

ਗਰਮੀ ਦੀਆਂ ਛੁੱਟੀਆਂ ਦੇ ਵਿੱਚ ਓਹ ਪਿੰਡ ਨਾਨਕਾ ਮੇਰਾ
ਕਰਦਾ ਸੀ ਰੋਜ਼ ਉਡੀਕਾਂ ਨਾਨੀ ਦਾ ਥੱਕਿਆ ਚਿਹਰਾ
ਕਰਦਾ ਸੀ ਰੋਜ਼ ਉਡੀਕਾਂ ਨਾਨੀ ਦਾ ਥੱਕਿਆ ਚਿਹਰਾ
ਨਾਨੀ ਦਾ ਥੱਕਿਆ ਚਿਹਰਾ
ਨਾਲ਼ ਰਾਤ ਨੂੰ ਸੀ ਬਾਤ ਕੋਈ ਪੌਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਆਟਾ ਗੁੰਨਦੇ ਨੂੰ ਬੜਾ ਯਾਦ ਆਉਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਮੈਨੂੰ ਸੁਪਨੇ 'ਚ ਆਣ ਕੇ ਜਗਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ

ਮੇਰੇ ਮੁੜ ਆਉਣ ਤਾਂਈ ਤੂੰ ਯਾਦਾਂ ਨੂੰ ਚੁੰਮ ਕੇ ਰੱਖੀਂ
ਇੱਕ ਚਿੜੀ ਬਣਾਉਣੇ ਜੋਗਾ ਆਟਾ ਤੂੰ ਗੁੰਨ ਕੇ ਰੱਖੀਂ

ਆਟਾ ਤੂੰ ਗੁੰਨ ਕੇ ਰੱਖੀਂ
ਤੇਰੇ ਹੱਥਾਂ ਵਿੱਚ ਹੋਜੂਗੀ ਜਿਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ

ਆਟਾ ਗੁੰਨਦੇ ਨੂੰ ਬੜਾ ਯਾਦ ਆਉਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਮੈਨੂੰ ਸੁਪਨੇ 'ਚ ਆਣ ਕੇ ਜਗਾਉਂਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ
ਆਟਾ ਗੁੰਨਦੇ ਨੂੰ ਬੜਾ ਯਾਦ ਆਉਦੀ ਨੀ ਬੇਬੇ ਤੇਰੀ ਆਟੇ ਦੀ ਚਿੜੀ

Credits
Writer(s): Sherry Maan, Dj Nick
Lyrics powered by www.musixmatch.com

Link