Cheerey Wala Sartaaj

ਜੋਏ ਜਾਲਮਾ, ਵੇ ਤੂੰ ਨਾ ਸਾਰ ਲੈਂਦਾ
ਯਾਦਾਂ ਤੇਰੀਆਂ, ਤੇਰੇ ਤੋ ਚੰਗੀਆਂ ਨੇ
ਨੀਂਦਾਂ ਮੇਰੀਆਂ, ਤੇਰੇਆਂ ਸੁਪਨਿਆਂ ਨੇ
ਵਾਰ-ਵਾਰ, ਵੇ ਵੈਰੀਆ ਡੰਗੀਆਂ ਨੇ
ਬੇਸ਼ੱਕ, ਬੇਸ਼ੱਕ ਤੂੰ ਪਰਤ ਕੇ ਵੇਖਿਆ ਨਹੀਂ
Sartaaj ਰੀਝਾਂ ਸੂਲੀ ਟੰਗੀਆਂ ਨੇ
ਅਸੀਂ ਫੇਰ ਵੀ ਚੁੰਨੀਆਂ ਚਾਅਵਾਂ ਦੀਆਂ
ਤੇਰੇ ਚੀਰੇ ਦੇ ਵਰਗੀਆਂ ਰੰਗੀਆਂ ਨੇ, ਹਾਏ!

ਓ ਮੇਰੇਆ ਚੰਨਣਾ-ਚੰਨਣਾ ਵੇ
ਦੱਸ ਤੂੰ ਕੀਕਣ ਮੰਨਣਾ ਵੇ? ਕਾਹਤੋ ਲਾਈਆਂ ਨੇ ਦੇਰਾਂ?
ਵੇ ਮੈਂ ਅਥਰੂ ਪਈ ਕੇਰਾਂ
ਓ ਮੇਰੇਆ ਚੰਨਣਾ-ਚੰਨਣਾ ਵੇ,ਦੱਸ ਤੂੰ ਕੀਕਣ ਮੰਨਣਾ ਵੇ?
ਕਾਹਤੋ ਲਾਈਆਂ ਨੇ ਦੇਰਾਂ? ਵੇ ਮੈਂ ਅਥਰੂ ਪਈ ਕੇਰਾਂ
ਤੈਨੂ ਵਾਜਾਂ ਪਈ ਮਾਰਾਂ
ਮੇਰਿਆਂ ਮਿੰਨਤਾਂ ਹਜਾਰਾਂ
ਪਾਣੀ ਰਾਵੀ ਦਾ ਵਗਦੈ
ਤੇਰਾ ਚੇਤਾ ਵੀ ਠਗਦੈ
ਤੇਰਾ ਚੀਰਾ ਰੰਗਵਾਵਾਂ
ਬਣਕੇ ਸ਼ੀਸ਼ਾ ਬਹਿ ਜਾਵਾਂ
ਤੇਰੇ ਸਾਹ੍ਨਵੇ ਓ ਚੰਨਣਾ
ਜੇ ਤੂੰ ਆਵੇਂ ਓ ਚੰਨਣਾ
ਵੇ ਗੱਲ ਸੁਣ ਛੱਲਿਆ
ਛੱਲਿਆ ਵੇ
ਕਿਹੜਾ ਵਤਨਾ ਮੱਲਿਆ ਵੇ
ਛੱਲਾ ਬੇੜੀ ਦਾ ਪੂਰ ਏ
ਵਤਨ ਮਾਹੀਏ ਦਾ ਦੂਰ ਏ
ਜਾਣਾ ਪਹਿਲਾਂ ਈ ਪੂਰੇ
ਓ ਚੀਰੇ ਵਾਲਿਆ
ਅਸੀਂ ਪੁੱਛਦੇ, ਪੁੱਛਦੇ, ਵੇ ਅਸੀਂ ਪੁੱਛਦੇ ਰਹਿਨੇ ਆਂ ਸੱਚੇ ਰੱਬ ਤੋਂ
ਤੂੰ ਵੀ ਤਾਂ ਕਿਤੋਂ ਬੋਲ ਵੇ ਚੰਨਾ
ਓ ਚੀਰੇ ਵਾਲਿਆ
ਚੀਰੇ ਵਾਲਿਆ ਯਾਦਾਂ ਦਾ ਦੀਵਾ ਬਾਲਿਆ
ਇਹ ਜਿੰਦ ਚੱਲੀ ਡੋਲ ਵੇ ਚੰਨਾ
ਓ ਚੀਰੇ ਵਾਲਿਆ

ਤੇਰਾ ਦੂਰ ਕਿਸੇ ਦੇਸ ਨਾਲ ਨਾਤਾ
ਤੇ ਸਾਡਾ ਪਿੰਡ ਢੱਕੀਆਂ ਦੇ ਓਹ੍ਲੇ
ਕੂਲੇ ਚਾਵਾਂ ਨੂੰ ਬਚਾਵਾਂ, 'ਨ੍ਹੇਰੀ ਗਮਾਂ ਦੀ ਤੋਂ
ਬੈਠੀ ਆਸਾਂ ਥੱਕੀਆਂ ਦੇ ਓਹ੍ਲੇ

ਤੇਰਾ ਦੂਰ ਕਿਸੇ ਦੇਸ ਨਾਲ ਨਾਤਾ
ਤੇ ਸਾਡਾ ਪਿੰਡ ਢੱਕੀਆਂ ਦੇ ਓਹ੍ਲੇ
ਕੂਲੇ ਚਾਵਾਂ ਨੂ ਬਚਾਵਾਂ, 'ਨ੍ਹੇਰੀ ਗਮਾਂ ਦੀ ਤੋਂ
ਬੈਠੀ ਆਸਾਂ ਥੱਕੀਆਂ ਦੇ ਓਹ੍ਲੇ
ਰਾਤੀ ਤਾਰਿਆਂ, ਤਾਰਿਆਂ, ਵੇ ਰਾਤੀ ਤਾਰਿਆਂ ਦੇ ਨਾਲ ਦੂਖ ਫੋਲਿਏ
ਓਏ ਤੂੰ ਵੀ ਤਾ ਫਰੋਲ ਵੇ ਚੰਨਾ!
ਓ ਚੀਰੇ ਵਾਲਿਆ
ਚੀਰੇ ਵਾਲਿਆ ਕਿਥੇ ਨੀ ਤੈਨੂ ਭਾਲਿਆ
ਮਿੱਟੀ 'ਚ ਰੂਹ ਨਾ ਰੋਲ ਵੇ ਚੰਨਾ
ਓ ਚੀਰੇ ਵਾਲਿਆ

ਸਾਡੇ ਸਦੀਆਂ ਦੇ ਵਾਂਗੂ ਦਿਨ ਬੀਤਦੇ
ਤੇ ਖੁੱਲ੍ਹੀ ਰਹਿੰਦੀ ਨੈਣਾਂ ਵਾਲੀ ਬਾਰੀ
ਹੁਣ ਖ਼ਬਰ ਰਹੀ ਨਾ ਆਸੇ-ਪਾਸੇ ਦੀ
ਤੇ ਚੜੀ ਰਹਿੰਦੀ ਖ਼ਿਆਲਾਂ ਨੂੰ ਖ਼ੁਮਾਰੀ

ਸਾਡੇ ਸਦੀਆਂ ਦੇ ਵਾਂਗੂ ਦਿਨ ਬੀਤਦੇ
ਤੇ ਖੁੱਲ੍ਹੀ ਰਹਿੰਦੀ ਨੈਣਾਂ ਵਾਲੀ ਬਾਰੀ
ਹੁਣ ਖ਼ਬਰ ਰਹੀ ਨਾ ਆਸੇ-ਪਾਸੇ ਦੀ
ਤੇ ਚੜੀ ਰਹਿੰਦੀ ਖ਼ਿਆਲਾਂ ਨੂੰ ਖ਼ੁਮਾਰੀ
ਦੇਖੀਂ ਕਰ ਨਾ, ਕਰ ਨਾ, ਵੇ ਦੇਖੀਂ ਕਰ ਨਾ ਜਾਵੀਂ ਤੂੰ ਹੇਰਾ-ਫੇਰੀਆਂ
ਇਹ ਰੀਝਾਂ ਅਨਭੋਲ ਵੇ ਚੰਨਾ
ਓ ਚੀਰੇ ਵਾਲਿਆ
ਚੀਰੇ ਵਾਲਿਆ ਮੈਂ ਉਮਰਾਂ ਨੂੰ ਟਾਲਿਆ
ਤੇ ਸਾਹੀਂ ਲਿਆ ਘੋਲ ਵੇ ਚੰਨਾ
ਓ ਚੀਰੇ ਵਾਲਿਆ

ਤੇਰੇ ਬੋਲ ਰਹਿੰਦੇ ਹਰ ਵੇਲੇ ਗੂੰਜਦੇ
ਤੇ ਭੋਰੇ ਐਵੇਂ ਛੇੜਦੇ ਰਹਿੰਦੇ ਨੇ
ਜੇ ਉਮੀਦਾਂ ਦੇ ਰੁਮਾਲ ਉੱਤੇ ਨਾਮ
ਕੱਢੀਏ ਤਾਂ ਇਹ ਉਧੇੜਦੇ ਰਹਿੰਦੇ ਨੇ

ਤੇਰੇ ਬੋਲ ਰਹਿੰਦੇ ਹਰ ਵੇਲੇ ਗੂੰਜਦੇ
ਤੇ ਭੋਰੇ ਐਵੇਂ ਛੇੜਦੇ ਰਹਿੰਦੇ ਨੇ
ਜੇ ਉਮੀਦਾਂ ਦੇ ਰੁਮਾਲ ਉੱਤੇ ਨਾਮ
ਕੱਢੀਏ ਤਾਂ ਇਹ ਉਧੇੜਦੇ ਰਹਿੰਦੇ ਨੇ
ਜਾਂ ਤਾਂ ਸਾਡੇ ਕੋਲ, ਸਾਡੇ ਕੋਲ, ਜਾਂ ਤਾਂ ਸਾਡੇ ਕੋਲ ਆਜਾ ਮੇਰੇ ਮੇਹਰਮਾ
ਜਾਂ ਸੱਦ ਸਾਨੂੰ ਕੋਲ ਵੇ ਚੰਨਾ
ਓ ਚੀਰੇ ਵਾਲਿਆ
ਚੀਰੇ ਵਾਲਿਆ ਵੇ ਲੋਕਾਂ ਨੇ ਉਛਾਲਿਆਂ
ਇਹ ਕਿੱਸਾ ਅਨਮੋਲ ਵੇ ਚੰਨਾ
ਓ ਚੀਰੇ ਵਾਲਿਆ

ਸ਼ਾਲਾ ਰੱਬ ਸੱਚਾ ਭਾਗਾਂ ਵਾਲਾ ਦਿਨ ਦੇਵੇ
ਸ਼ਗਨਾਂ ਦੀ ਰਾਤ ਲੈ ਕੇ ਆਏ
ਮੈਂ ਉਡੀਕਾਂ Sartaaj ਸਾਡੇ ਵੇਹੜੇ
ਕਦੋਂ ਸੱਜ ਕੇ ਬਰਾਤ ਲੈ ਕੇ ਆਏ!

ਸ਼ਾਲਾ ਰੱਬ ਸੱਚਾ ਭਾਗਾਂ ਵਾਲਾ ਦਿਨ ਦੇਵੇ
ਸ਼ਗਨਾਂ ਦੀ ਰਾਤ ਲੈ ਕੇ ਆਏ
ਮੈਂ ਉਡੀਕਾਂ Sartaaj ਸਾਡੇ ਵੇਹੜੇ
ਕਦੋਂ ਸੱਜ ਕੇ ਬਰਾਤ ਲੈ ਕੇ ਆਏ!
ਤੱਕਾਂ ਕਲਗ਼ੀ, ਕਲਗ਼ੀ, ਵੇ ਤੱਕਾਂ ਕਲਗ਼ੀ ਲਗਾ ਕੇ ਘੋੜੀ ਚੜਿਆ
ਖਾਬਾਂ 'ਚ ਵੱਜੇ ਢੋਲ ਵੇ ਚੰਨਾ
ਓ ਚੀਰੇ ਵਾਲਿਆ
ਚੀਰੇ ਵਾਲਿਆ ਹਾੜਾ ਕਮਾਉ ਬਾਹਲਿਆ
ਇਸ਼ਕ਼ ਸਾਵਾ ਤੋਲ ਵੇ ਚੰਨਾ
ਓ ਚੀਰੇ ਵਾਲਿਆ
ਚੀਰੇ ਵਾਲਿਆ
ਓ ਮੇਰੇਆ ਚੰਨਣਾ-ਚੰਨਣਾ ਵੇ
ਦੱਸ ਤੂੰ ਕੀਕਣ ਮੰਨਣਾ ਵੇ?
ਕਾਹਤੋ ਲਾਈਆਂ ਨੇ ਦੇਰਾਂ?
ਵੇ ਮੈਂ ਅੱਥਰੂ ਪਈ ਕੇਰਾਂ
ਤੈਨੂ ਵਾਜਾਂ ਪਈ ਮਾਰਾਂ
ਮੇਰੀਆਂ ਮਿੰਨਤਾਂ ਹਜਾਰਾਂ
ਪਾਣੀ ਰਾਵੀ ਦਾ ਵਗਦੈ
ਤੇਰਾ ਚੇਤਾ ਵੀ ਠਗਦੈ
ਤੇਰਾ ਚੀਰਾ ਰੰਗਵਾਵਾਂ
ਬਣਕੇ ਸ਼ੀਸ਼ਾ ਬਹਿ ਜਾਵਾਂ
ਤੇਰੇ ਸਾਹ੍ਨਵੇ ਓ ਚੰਨਣਾ
ਜੇ ਤੂੰ ਆਵੇਂ ਓ ਚੰਨਣਾ
ਵੇ ਗੱਲ ਸੁਣ ਛੱਲਿਆ
ਛੱਲਿਆ ਵੇ
ਕਿਹੜਾ ਵਤਨਾ ਮੱਲਿਆ ਵੇ
ਛੱਲਾ ਬੇੜੀ ਦਾ ਪੂਰ ਏ
ਵਤਨ ਮਾਹੀਏ ਦਾ ਦੂਰ ਏ
ਜਾਣਾ ਪਹਿਲੈ ਈ ਪੂਰੇ
ਚੀਰੇ ਵਾਲਿਆ
ਚੀਰੇ ਵਾਲਿਆ
ਅਸੀਂ ਪੁੱਛਦੇ ਰਹਿਨੇ ਆਂ ਸੱਚੇ ਰੱਬ ਤੋਂ
ਤੂੰ ਵੀ ਤਾਂ ਕਿਤੋਂ ਬੋਲ ਵੇ ਚੰਨਾ
ਓ ਚੀਰੇ ਵਾਲਿਆ
ਚੀਰੇ ਵਾਲਿਆ



Credits
Writer(s): Satinder Sartaaj
Lyrics powered by www.musixmatch.com

Link