Hun Der Ni

Jeevan

ਹੁਣ ਦੇਰ ਨੀ ਦਿਨਾਂ 'ਚ ਰੱਬ ਛੇਤੀ ਹੀ ਕਰਾਊ "ਬੱਲੇ ਬੱਲੇ"

ਲਾ ਲੈ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱਲੇ
ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱਲੇ
ਦੇਰ ਨੀ ਦਿਨਾਂ 'ਚ ਰੱਬ ਛੇਤੀ ਹੀ ਕਰਾਊ "ਬੱਲੇ ਬੱਲੇ"
ਹੋ, ਦੇਰ ਨੀ ਦਿਨਾਂ 'ਚ ਰੱਬ ਛੇਤੀ ਹੀ ਕਰਾਊ "ਬੱਲੇ ਬੱਲੇ"

ਹੋ, ਮੇਰਾ ਜ਼ਾਤੀ ਐ ਖ਼ਿਆਲ ਕੇ ਖ਼੍ਵਾਬ ਹੁੰਦੇ ਜ਼ਿੰਦਗੀ ਦੇ ਸ਼ੀਸ਼ੇ
ਹੋ, ਬੰਦੇ ਖੁਦਾ ਦੇ ਕਰੀਬ ਜੋ ਜਨਾਬ ਹੁੰਦੇ ਜ਼ਿੰਦਗੀ ਦੇ ਸ਼ੀਸ਼ੇ

ਹੋ, ਮੇਰਾ ਜ਼ਾਤੀ ਐ ਖ਼ਿਆਲ ਕੇ ਖ਼੍ਵਾਬ ਹੁੰਦੇ ਜ਼ਿੰਦਗੀ ਦੇ ਸ਼ੀਸ਼ੇ
ਜੀ, ਬੰਦੇ ਖੁਦਾ ਦੇ ਕਰੀਬ ਜੋ ਜਨਾਬ ਹੁੰਦੇ ਜ਼ਿੰਦਗੀ ਦੇ ਸ਼ੀਸ਼ੇ
ਹੋ, ਰਾਤੀਂ ਸੁਫਨੇ 'ਚ ਮੈਨੂੰ ਇਕ ਪੀਰ ਨੇ ਸੁਨੇਹੇ ਐਸੇ ਕੱਲੇ
ਜੀ, ਰਾਤੀਂ ਸੁਫਨੇ 'ਚ ਮੈਨੂੰ ਇਕ ਪੀਰ ਨੇ ਸੁਨੇਹੇ ਐਸੇ ਕੱਲੇ

ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱਲੇ
ਲਾ ਲੈ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱਲੇ
ਹੋ, ਦੇਰ ਨੀ ਦਿਨਾਂ 'ਚ ਰੱਬ ਛੇਤੀ ਹੀ ਕਰਾਊ "ਬੱਲੇ ਬੱਲੇ"
ਦੇਰ ਨੀ ਦਿਨਾਂ 'ਚ ਰੱਬ, ਛੇਤੀ ਹੀ ਕਰਾਊ "ਬੱਲੇ ਬੱਲੇ"

ਇਹੋ ਸ਼ੌਰਤ ਤੇ ਦੌਲਤ ਹਰੇਕ ਨੂੰ ਤਾਂ ਪਚਦੀ ਵੀ ਹੈ ਨਹੀਂ
ਇਸ ਪਿੱਛੇ ਓ ਜ਼ਮੀਨ ਚੰਗੇ-ਚੰਗੇ ਆਂ ਦੀ ਬਚਦੀ ਵੀ ਹੈ ਨਹੀਂ

ਜੀ, ਦੋ-ਦੋ ਫੁੱਟ ਉੱਥੇ ਚੱਲਦੇ ਜ਼ਮੀਨ ਤੋਂ ਉਤਰਦੇ ਨੀ ਥੱਲੇ
ਜੀ, ਦੋ-ਦੋ ਫੁੱਟ ਉੱਥੇ ਚੱਲਦੇ ਜ਼ਮੀਨ ਤੋਂ ਉਤਰਦੇ ਨੀ ਥੱਲੇ

ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱਲੇ
ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱ-ਲੇ-ਏ
ਹੋ, ਦੇਰ ਨੀ ਦਿਨਾਂ 'ਚ ਰੱਬ ਛੇਤੀ ਹੀ ਕਰਾਊ "ਬੱਲੇ ਬੱਲੇ"
ਦੇਰ ਨੀ ਦਿਨਾਂ 'ਚ ਰੱਬ ਛੇਤੀ ਹੀ ਕਰਾਊ "ਬੱਲੇ ਬੱਲੇ"

ਤੈਨੂੰ ਮੇਰੀਏ ਸਲਾਹ ਕੇ ਹੁਣ ਮਿਹਨਤਾਂ ਨੂੰ ਹੋਰ ਵੀ ਵਢਾ ਲੈ
ਕਿ ਫੇਰ ਖੁਰ ਨਾ ਜਾਵੇ ਤੂੰ ਚੰਨਾ ਹੁਣ ਤੋਂ ਹੀ ਖੁਦ ਨੂੰ ਪਕਾ ਲੈ

ਤੈਨੂੰ ਮੇਰੀਏ ਸਲਾਹ ਕੇ ਹੁਣ ਮਿਹਨਤਾਂ ਨੂੰ ਹੋਰ ਵੀ ਵਢਾ ਲੈ
ਫੇਰ ਖੁਰ ਨਾ ਜਾਈ ਤੂੰ ਚੰਨਾ ਹੁਣ ਤੋਂ ਹੀ ਖੁਦ ਨੂੰ ਪਕਾ ਲੈ
ਯਾਰਾਂ ਯੋਜਨਾ ਬਣਾ ਲੈ ਕਿੱਥੇ ਬੈਠ ਕੇ ਇਕਾਂਤ ਵਿੱਚ ਇਕੱਲੇ
ਯਾਰਾਂ ਯੋਜਨਾ ਬਣਾ ਲੈ ਕਿੱਥੇ ਬੈਠ ਕੇ ਇਕਾਂਤ ਵਿੱਚ ਇਕੱਲੇ

ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱਲੇ
ਲਾ ਲੈ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱਲੇ
ਹੋ, ਦੇਰ ਨੀ ਦਿਨਾਂ 'ਚ ਰੱਬ ਛੇਤੀ ਹੀ ਕਰਾਊ "ਬੱਲੇ ਬੱਲੇ"
ਦੇਰ! ਨੀ ਦਿਨਾਂ 'ਚ ਰੱਬ ਛੇਤੀ ਹੀ ਕਰਾਊ "ਬੱਲੇ ਬੱਲੇ"

ਸੱਤ ਸਾਗਰਾਂ ਤੋਂ ਪਾਰ, 'ਸਰਤਾਜ', ਤੇਰੀ ਪੂਜੀ ਫ਼ਨਕਾਰੀ
ਹੋ, ਮੇਰਾ ਦਿਲੋਂ ਸਤਿਕਾਰ ਜਿੰਨਾ ਐਹੋ ਜਿਹੀ ਕਲਾ ਸਤਿਕਾਰੀ

ਸੱਤ ਸਾਗਰਾਂ ਤੋਂ ਪਾਰ, 'ਸਰਤਾਜ', ਤੇਰੀ ਪੂਜੀ ਫ਼ਨਕਾਰੀ
ਜੀ ਮੇਰਾ ਦਿਲੋਂ ਸਤਿਕਾਰ ਜਿੰਨਾ ਐਹੋ ਜਿਹੀ ਕਲਾ ਸਤਿਕਾਰੀ
ਹੋ, ਜ਼ਰਾ ਸਾਂਭਿਓ ਪਿੱਛੋਂ ਕੇ ਹੁਣ ਯਾਰ ਤਾਂ ਉਡਾਰੀ ਮਾਰ ਚੱਲੇ
ਹੋ, ਜ਼ਰਾ ਸਾਂਭਿਓ ਪਿੱਛੋਂ ਕੇ ਹੁਣ ਯਾਰ ਤਾਂ ਉਡਾਰੀ ਮਾਰ ਚੱਲੇ

ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱਲੇ
ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ਦੇ ਵਿੱਚ ਛੱ-ਲੇ-ਏ
ਹੋ, ਦੇਰ ਨੀ ਦਿਲਾਂ 'ਚ ਰੱਬ ਛੇਤੀ ਹੀ ਕਰਾਊ "ਬੱਲੇ ਬੱਲੇ"
ਹੋ, ਦੇਰ ਨੀ ਦਿਨਾਂ 'ਚ ਰੱਬ ਛੇਤੀ ਹੀ ਕਰਾਊ "ਬੱਲੇ ਬੱਲੇ"
ਹੋ, ਦੇਰ ਨੀ ਦਿਨਾਂ 'ਚ ਰੱਬ ਛੇਤੀ ਹੀ ਕਰਾਊ "ਬੱਲੇ ਬੱਲੇ"

Credits
Writer(s): Satinder Sartaaj
Lyrics powered by www.musixmatch.com

Link