Dil Sabh De Vakhre

ਮੈਨੂੰ ਦਿੱਸਣ ਸੁਫ਼ਨਿਆਂ 'ਚ
ਜੀ ਕੜ੍ਹੇ ਗੁਲਾਬੀ, ਲਹਿਰੀਏ ਨਾਬੀ
ਲਾਲ਼ ਜਿਹੇ ਰੰਗੇ, ਧੁੱਪੇ ਨੇ ਟੰਗੇ
ਲਲਾਰਣ ਪਾਉਂਦੀ ਜੀ ਲੀੜੇ ਸੁੱਕਣੇ

ਮੈਨੂੰ ਦਿੱਸਣ ਸੁਫ਼ਨਿਆਂ 'ਚ
ਜੀ ਕੜ੍ਹੇ ਗੁਲਾਬੀ, ਲਹਿਰੀਏ ਨਾਬੀ
ਲਾਲ਼ ਜਿਹੇ ਰੰਗੇ, ਧੁੱਪੇ ਨੇ ਟੰਗੇ
ਲਲਾਰਣ ਪਾਉਂਦੀ ਜੀ ਲੀੜੇ ਸੁੱਕਣੇ

ਕਈ ਛਿੰਦੀਆਂ ਲਾਡਲੀਆਂ
ਪਾਲਕੀ ਚੜ੍ਹੀਆਂ, ਮਹਿਲ ਵਿੱਚ ਵੜੀਆਂ
ਜੀ ਖੇਖਣ ਪਿੱਟੀਆਂ, ਨਾਜ਼ ਨਹੀਂ ਮੁੱਕਣੇ
ਕੋਈ ਹੇਕ ਸਮੁੰਦਰੀ ਜਿਹੀ
ਹੇਕ ਸਮੁੰਦਰੀ ਜਿਹੀ ਪਾਉਣ ਦੇ ਵਰਗੀ
ਅੰਦਰ ਘਰ ਕਰ ਗਈ
ਨੀ ਚੜ੍ਹੀ ਚੁਬਾਰੇ ਤੇ ਗਿਣਦੀ ਤਾਰੇ
ਤੂੰ ਦੱਸ ਕਿਓਂ ਪਰੀਏ?

ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?
ਹੋ, ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?

ਸਾ ਨੀ ਨੀ ਪਾ ਪਾ ਨੀ ਨੀ ਸਾ
ਸਾ ਰੇ ਰੇ ਸਾ ਸਾ ਰੇ ਰੇ ਸਾ
ਸਾ ਨੀ ਨੀ ਪਾ ਪਾ ਨੀ ਨੀ ਸਾ
ਸਾ ਰੇ ਰੇ ਸਾ
ਸਾ ਨੀ ਨੀ ਪਾ ਪਾ ਨੀ ਨੀ ਸਾ
ਸਾ ਰੇ ਰੇ ਸਾ ਸਾ ਰੇ ਰੇ ਸਾ
ਸਾ ਨੀ ਨੀ ਪਾ ਪਾ ਨੀ ਨੀ ਸਾ
ਸਾ ਰੇ ਰੇ ਸਾ
ਗਾ ਰੇ ਰੇ ਸਾ ਸਾ ਰੇ ਰੇ ਗਾ
ਗਾ ਰੇ ਰੇ ਸਾ ਸਾ ਰੇ ਰੇ ਗਾ
ਗਾ ਰੇ ਰੇ ਸਾ ਸਾ ਨੀ ਨੀ ਪਾ-
ਮਾ ਗਾ ਰੇ ਸਾ ਨੀ ਰੇ ਸਾ

ਹੇ ਨਾ, ਹੋ ਮੁੱਲ ਮੰਗਿਆ ਤਾਂ ਅਣਖ ਦਾ
ਹੋ ਮੁੱਲ ਮੰਗਿਆ ਤਾਂ ਅਣਖ ਦਾ
ਜਦੋਂ ਹੋਈ ਸਮੱਸਿਆ ਤੇ ਰੂਹ ਵੀ ਵੱਸਿਆ
ਵੇਖ ਕੇ ਭਾਣਾ ਕੋਈ ਮਰਜਾਣਾ ਅੱਗੇ ਨਹੀਂ ਆਇਆ

ਪਰਛਾਂਵੇ ਨੂੰ ਪੁੱਛਿਆ
ਵੇ ਤੂੰ ਤਾਂ ਆਜਾ, ਵੇ ਸਾਥ ਨਿਭਾ ਜਾ
ਤੇ ਅੱਗਿਓਂ ਉਸਨੇ ਜਵਾਬ ਸੁਣਾਇਆ
ਸਾਡੀ ਕੀ ਹਸਤੀ ਜੀ!
ਸਾਡੀ ਕੀ ਹਸਤੀ ਜੀ
ਅਸੀਂ ਤਾਂ ਹਾਏ, ਚਾਨਣ ਦੇ ਜਾਏ
ਓਹਦੇ ਸੰਗ ਜੰਮੀਏ, ਓਹਦੇ ਸੰਗ ਮਰੀਏ

ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?
ਹੋ, ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?

ਹੋ ਜਦੋਂ ਅੱਖੀਆਂ ਲੜ੍ਹ ਜਾਵਣ!
ਹੋ ਜਦੋਂ ਅੱਖੀਆਂ ਲੜ੍ਹ ਜਾਵਣ
ਓਹਦੋਂ ਚੌਂ ਪਾਸੇ, ਵਿਖਰ ਦੇ ਹਾਸੇ
ਤੀਲੇ ਹੋ ਘਾਹ ਦੇ, ਪੱਤੇ ਵੀ ਰਾਹ ਦੇ
ਲੱਗਣ ਫ਼ੁੱਲ-ਕਲੀਆਂ
ਖੁਸ਼ਬੂਆਂ ਆਵਣ ਜੀ
ਓਹਦੋਂ ਤਾਂ ਅੱਕ ਚੋਂ, ਕਿੱਕਰ ਦੇ ਸੱਕ ਚੋਂ
ਪੇਂਜੀ ਤੇ ਜ਼ੂਹੀ ਜਿਵੇਂ ਹੋਣ ਮਲੀਆਂ
ਪਰ ਮੌਸਮ ਦਰਦਾਂ ਦੇ!
ਪਰ ਮੌਸਮ ਦਰਦਾਂ ਦੇ ਜਦੋਂ ਨੇ ਆਉਂਦੇ
ਤਾਂ ਹੋਸ਼ ਭਲਾਉਂਦੇ, ਇਸੇ ਇੱਕ ਗੱਲ ਤੋਂ
ਪੀੜ ਦੇ ਸੱਲ ਤੋਂ ਆਪਾਂ ਤਾਂ ਡਰੀਏ, ਓ

ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?
ਹੋ, ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?

ਜ਼ਜ਼ਬਾਤ ਮਲੂਕ ਜਹੇ, ਹਾਂ!
ਹੋ ਜ਼ਜ਼ਬਾਤ ਮਲੂਕ ਜਹੇ ਦੇਖੀ ਜੇ ਰੁੱਲ ਗਏ
ਝੱਖੜ ਜੇ ਝੁੱਲ ਗਏ ਤਾਂ ਕੁੱਝ ਨਹੀਂ ਰਹਿਣਾ
ਪੱਲੇ ਵਿੱਚ ਪੈਣਾ ਰਾਂਝੇ ਦਾ ਠੂਠਾ
ਪਯੂ ਜ਼ਰਨਾ ਲੇਖਾਂ ਨੂੰ, ਦੋਸ਼ ਦੇਣੇ ਰੱਬ ਤੇ
ਗਲੇ ਪਏ ਯੱਬ ਤੇ, ਗਲੀਂ ਪਾ ਪਰਨੇ
ਦਸਤਖ਼ਤ ਕਰਨੇ, ਤੇ ਲਾਉਣਾ ਗੂੰਠਾ
ਫੇਰ ਇੱਕੋ ਹੀ ਹੱਲ ਏ, ਇੱਕੋ ਹੀ ਹੱਲ ਏ
ਵੇਚ ਕੇ ਹਾਸਾ, ਉਮਰ ਦਾ ਕਾਸਾ
ਜੀ ਤੁਪਕਾ-ਤੁਪਕਾ ਗ਼ਮਾਂ ਸੰਗ ਭਰੀਏ

ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?
ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?

ਹੋ ਅਸੀਂ ਖ਼ੁਦ ਬੇਸਮਝ ਹੋਏ
ਤੈਨੂੰ ਸਮਝਾਉਂਦੇ, ਪੱਲੇ ਗੱਲ ਪਾਉਂਦੇ
ਸਮੇਂ ਦੇ ਕਾਰੇ, ਬੜੇ ਹੀ ਭਾਰੇ
ਤੂੰ ਛੱਡ ਨਾਦਾਨੀ!
ਓਸ ਅਸਲੀ ਆਸ਼ਕ ਤੋਂ
ਬਿਨਾਂ ਤਾਂ ਹੋਰ, ਸੱਭੇ ਨੇ ਚੋਰ
ਜੋ ਮਹਿਰਮ ਬਣਦੇ ਦਿਲਾਂ ਦੇ ਜਾਨੀ
ਤੈਨੂੰ ਬੰਨ੍ਹ ਲੈ ਜਾਵਣਗੇ!
ਬੰਨ੍ਹ ਲੈ ਜਾਵਣਗੇ, ਵੇਖ ਲਈਂ ਲੋਕੀ
ਭਾਂਵੇਂ ਤੂੰ ਰੋਕੀਂ, ਦੱਸੇ ਇੱਕ ਪਾਜ
ਤੈਨੂੰ Sartaaj ਨੀ ਨਿਸਰੀ ਚਰੀਏ

ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?
ਹੋ, ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?

ਸਾ ਨੀ ਨੀ ਪਾ ਪਾ ਨੀ ਨੀ ਸਾ
ਸਾ ਰੇ ਰੇ ਸਾ ਸਾ ਰੇ ਰੇ ਸਾ
ਸਾ ਨੀ ਨੀ ਪਾ ਪਾ ਨੀ ਨੀ ਸਾ
ਸਾ ਰੇ ਰੇ ਸਾ
ਸਾ ਨੀ ਨੀ ਪਾ ਪਾ ਨੀ ਨੀ ਸਾ
ਸਾ ਰੇ ਰੇ ਸਾ ਸਾ ਰੇ ਰੇ ਸਾ
ਸਾ ਨੀ ਨੀ ਪਾ ਪਾ ਨੀ ਨੀ ਸਾ
ਸਾ ਰੇ ਰੇ ਸਾ
ਗਾ ਰੇ ਰੇ ਸਾ ਸਾ ਰੇ ਰੇ ਗਾ
ਗਾ ਰੇ ਰੇ ਸਾ ਸਾ ਰੇ ਰੇ ਗਾ
ਗਾ ਰੇ ਰੇ ਸਾ ਸਾ ਨੀ ਨੀ ਪਾ-
ਮਾ ਗਾ ਰੇ ਸਾ ਨੀ ਰੇ ਸਾ

ਮੈਨੂੰ ਦਿੱਸਣ ਸੁਫ਼ਨਿਆਂ 'ਚ
ਜੀ ਕੜ੍ਹੇ ਗੁਲਾਬੀ, ਲਹਿਰੀਏ ਨਾਬੀ
ਲਾਲ਼ ਜਿਹੇ ਰੰਗੇ, ਧੁੱਪੇ ਨੇ ਟੰਗੇ
ਲਲਾਰਣ ਪਾਉਂਦੀ ਜੀ ਲੀੜੇ ਸੁੱਕਣੇ

ਕਈ ਛਿੰਦੀਆਂ ਲਾਡਲੀਆਂ
ਪਾਲਕੀ ਚੜ੍ਹੀਆਂ, ਮਹਿਲ ਵਿੱਚ ਵੜੀਆਂ
ਜੀ ਖੇਖਣ ਪਿੱਟੀਆਂ, ਨਾਜ਼ ਨਹੀਂ ਮੁੱਕਣੇ
ਕੋਈ ਹੇਕ ਸਮੁੰਦਰੀ ਜਿਹੀ
ਹੇਕ ਸਮੁੰਦਰੀ ਜਿਹੀ ਪਾਉਣ ਦੇ ਵਰਗੀ
ਅੰਦਰ ਘਰ ਕਰ ਗਈ
ਨੀ ਚੜ੍ਹੀ ਚੁਬਾਰੇ ਤੇ ਗਿਣਦੀ ਤਾਰੇ
ਤੂੰ ਦੱਸ ਕਿਓਂ ਪਰੀਏ?

ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?
ਹੋ, ਦਿਲ ਸਭ ਦੇ ਵੱਖਰੇ ਜੀ
ਕਿਸੇ ਦੀ ਲੋਰ, ਕਿਸੇ ਦਾ ਜ਼ੋਰ
ਅਸੀਂ ਕੀ ਕਰੀਏ?



Credits
Writer(s): Satinderpal Sartaaj
Lyrics powered by www.musixmatch.com

Link