Daultan

ਦੌਲਤਾਂ ਤਾਂ ਜੱਗ ਤੇ ਬਥੇਰੀਆਂ
ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ
ਦੌਲਤਾਂ ਤਾਂ ਜੱਗ ਤੇ ਬਥੇਰੀਆਂ
ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ
ਬਾਕੀ ਤੁਸੀ ਮੇਰੇ ਤੋਂ ਸਿਆਣੇ ਓਂ
ਮੈਂ ਤਾਂ ਇਹੋ ਕੱਢਿਆ ਏ ਤੱਤ ਜੀ

ਦੌਲਤਾਂ ਤਾਂ ਜੱਗ ਤੇ ਬਥੇਰੀਆਂ
ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ
ਬਾਕੀ ਤੁਸੀ ਮੇਰੇ ਤੋਂ ਸਿਆਣੇ ਓਂ
ਮੈਂ ਤਾਂ ਇਹੋ ਕੱਢਿਆ ਏ ਤੱਤ ਜੀ

ਖੂਨ ਦੇ ਨਿਸ਼ਾਨ ਕਿੱਥੋਂ ਮਿੱਟਦੇ!
ਔਖੇ ਬੜੇ ਦਾਗ਼ ਐਸੇ ਧੋਵਨੇ
ਦੱਸਣੇ ਦੀ ਲੋੜ ਤਾਂ ਨਹੀਂ ਜਾਪਦੀ
ਤੁਸੀਂ ਵੀ ਤਾਂ ਵੇਖੇ ਸੁਣੇ ਹੋਵਣੇ

ਖੂਨ ਦੇ ਨਿਸ਼ਾਨ ਕਿੱਥੋਂ ਮਿੱਟਦੇ!
ਔਖੇ ਬੜੇ ਦਾਗ਼ ਐਸੇ ਧੋਵਨੇ
ਦੱਸਣੇ ਦੀ ਲੋੜ ਤਾਂ ਨਹੀਂ ਜਾਪਦੀ
ਤੁਸੀਂ ਵੀ ਤਾਂ ਵੇਖੇ ਸੁਣੇ ਹੋਵਣੇ

ਜੀ ਓਹ ਸੁੱਖਾਂ ਦੀਆਂ ਨੀਂਦਰਾਂ ਨਹੀਂ ਮਾਣਦੇ
ਜੀ ਓਹ ਸੁੱਖਾਂ ਦੀਆਂ ਨੀਂਦਰਾਂ ਨਹੀਂ ਮਾਣਦੇ
ਪੀਂਦੇ ਜੋ ਨਿਮਾਣਿਆਂ ਦੀ ਰੱਤ ਜੀ

ਬਾਕੀ ਤੁਸੀ ਮੇਰੇ ਤੋਂ ਸਿਆਣੇ ਓਂ
ਮੈਂ ਤਾਂ ਇਹੀ ਕੱਢਿਆ ਏ ਤੱਤ ਜੀ
ਦੌਲਤਾਂ ਤਾਂ ਜੱਗ ਤੇ ਬਥੇਰੀਆਂ
ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ

ਜ਼ਿੰਦਗੀ ਦੀ ਘੋਲ਼ ਵੀ ਅਜੀਬ ਹੈ
ਸਦਾ ਹੀ ਸ਼ਰੀਫ਼ ਜਾਵੇ ਹਾਰਦਾ
ਚਿੱਤ ਨਾ ਡੋਲਾਇਓ ਪਰ ਸੂਰਿਓ
ਵੇਖਿਓ ਨਜ਼ਾਰਾ ਜਾਂਦੀ ਵਾਰ ਦਾ

ਜ਼ਿੰਦਗੀ ਦੀ ਘੋਲ਼ ਵੀ ਅਜੀਬ ਹੈ
ਸਦਾ ਹੀ ਸ਼ਰੀਫ਼ ਜਾਵੇ ਹਾਰਦਾ
ਚਿੱਤ ਨਾ ਡੋਲਾਇਓ ਪਰ ਸੂਰਿਓ
ਵੇਖਿਓ ਨਜ਼ਾਰਾ ਜਾਂਦੀ ਵਾਰ ਦਾ

ਸੱਚ ਤੇ ਈਮਾਨ ਵਾਲੇ ਬੰਦੇ ਦੀ
(ਵਾਲੇ ਬੰਦੇ ਦੀ, ਵਾਲੇ ਬੰਦੇ ਦੀ)
ਸੱਚ ਤੇ ਈਮਾਨ ਵਾਲੇ ਬੰਦੇ ਦੀ
ਆਖਰਾਂ ਨੂੰ ਉੱਤੇ ਹੁੰਦੀ ਲੱਤ ਜੀ

ਬਾਕੀ ਤੁਸੀ ਮੇਰੇ ਤੋਂ ਸਿਆਣੇ ਓਂ
ਮੈਂ ਤਾਂ ਇਹੀ ਕੱਢਿਆ ਏ ਤੱਤ ਜੀ
ਦੌਲਤਾਂ ਤਾਂ ਜੱਗ ਤੇ ਬਥੇਰੀਆਂ
ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ

ਸਾਡੀ ਕੀ ਔਕਾਤ ਅਸੀਂ ਬੋਲੀਏ!
ਐਵੇਂ ਜ਼ਰਾ ਦਿਲ 'ਚ ਗੁਬਾਰ ਸੀ
ਕੱਲੇ ਬਹਿ ਕੇ ਕਾਗ਼ਜ਼ਾਂ 'ਤੇ ਲਾਹ ਲਿਆ
ਸੋਚ ਸਾਡੀ ਉੱਤੇ ਜਿਹੜਾ ਭਾਰ ਸੀ

ਸਾਡੀ ਕੀ ਔਕਾਤ ਅਸੀਂ ਬੋਲੀਏ!
ਐਵੇਂ ਜ਼ਰਾ ਦਿਲ 'ਚ ਗੁਬਾਰ ਸੀ
ਕੱਲੇ ਬਹਿ ਕੇ ਕਾਗ਼ਜ਼ਾਂ 'ਤੇ ਲਾਹ ਲਿਆ
ਸੋਚ ਸਾਡੀ ਉੱਤੇ ਜਿਹੜਾ ਭਾਰ ਸੀ

ਜੀ ਗੁੱਸਾ ਨਾ ਮਨਾਇਓ ਕਿਸੇ ਗੱਲ ਦਾ, ਹੋ
ਗੁੱਸਾ ਨਾ ਮਨਾਇਓ ਕਿਸੇ ਗੱਲ ਦਾ
ਛੋਟਿਆਂ ਦੀ ਛੋਟੀ ਹੁੰਦੀ ਮੱਤ ਜੀ

ਬਾਕੀ ਤੁਸੀ ਮੇਰੇ ਤੋਂ ਸਿਆਣੇ ਓਂ
ਮੈਂ ਤਾਂ ਇਹੀ ਕੱਢਿਆ ਏ ਤੱਤ ਜੀ
ਦੌਲਤਾਂ ਤਾਂ ਜੱਗ ਤੇ ਬਥੇਰੀਆਂ
ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ

ਪੰਜ ਐਬ ਬੜੀ ਛੇਤੀ ਬੌੜ੍ਹਦੇ
ਓਹੀ ਚੰਗਾ ਰਿਹਾ ਜੀਹਨੇ ਮੋੜ ਤੇ
ਅਸੀਂ ਐਵੇਂ ਲੀਕਾਂ ਜਿਹੀਆਂ ਮਾਰੀਆਂ
ਰੱਬ ਨੇ ਸਲੀਕੇ ਨਾਲ਼ ਜੋੜ ਤੇ

ਪੰਜ ਐਬ ਬੜੀ ਛੇਤੀ ਬੌੜ੍ਹਦੇ
ਓਹੀ ਚੰਗਾ ਰਿਹਾ ਜੀਹਨੇ ਮੋੜ ਤੇ
ਅਸੀਂ ਐਵੇਂ ਲੀਕਾਂ ਜਿਹੀਆਂ ਮਾਰੀਆਂ
ਰੱਬ ਨੇ ਸਲੀਕੇ ਨਾਲ਼ ਜੋੜ ਤੇ

ਸੁਰਾਂ, ਸਾਹ, ਸਰੋਤੇ, ਸਮਾਂ, ਸਾਥ ਤੇ
ਸੂਫ਼ੀ Sartaaj ਸੱਸੇ ਸੱਤ ਜੀ
ਸੁਰਾਂ, ਸਾਹ, ਸਰੋਤੇ, ਸਮਾਂ, ਸਾਥ ਤੇ
ਸੂਫ਼ੀ Sartaaj ਸੱਸੇ ਸੱਤ ਜੀ

ਬਾਕੀ ਤੁਸੀ ਮੇਰੇ ਤੋਂ ਸਿਆਣੇ ਓਂ
ਮੈਂ ਤਾਂ ਇਹੀ ਕੱਢਿਆ ਏ ਤੱਤ ਜੀ
ਹੋ ਦੌਲਤਾਂ ਤਾਂ ਜੱਗ ਤੇ ਬਥੇਰੀਆਂ
ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ
ਬਾਕੀ ਤੁਸੀ ਮੇਰੇ ਤੋਂ ਸਿਆਣੇ ਓਂ
ਮੈਂ ਤਾਂ ਇਹੀ ਕੱਢਿਆ ਏ ਤੱਤ ਜੀ
ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ



Credits
Writer(s): Satinder Sartaaj
Lyrics powered by www.musixmatch.com

Link