Aaja Gharhi-Pal

ਆ ਜਾ ਘੜੀ-ਪਲ ਬਹਿ ਕੇ ਪੀਏ ਚਾਹ, ਦੋਸਤਾਂ
ਆਹ ਮੈਂ ਚਾਹੇ ਪੀਣਾ ਕੁਝ ਨਾ ਏ ਹੋਰ, ਸਮਝਾਂ
ਚੈਕ ਕਰ ਲਿਓ

ਆ ਜਾ ਘੜੀ-ਪਲ ਬਹਿ ਕੇ ਪੀਏ ਚਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ
ਆ ਜਾ ਘੜੀ-ਪਲ ਬਹਿ ਕੇ ਪੀਏ ਚਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ

ਆ ਜਾ ਸੈਂਟਰ ਤੇ ਪੀਏ ਜਾ ਕੇ ਚਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ
ਦੈਂ ਦੈਂ ਦੈਂ ਦੈਂ ਦੈਂ ਦੈਂ

ਜ਼ਰਾ ਬਹਿ ਜਾ ਕੁਝ ਦੱਸ ਤਾਰ ਦਿਲਾਂ ਵਾਲੇ ਛੇੜ
ਦੇਖੀ ਇਸ਼ਕੇ ਦੇ ਸ਼ੀਸ਼ੇ ਵਿੱਚ ਆ ਜੇ ਨਾ' ਤਰੇੜ
ਜ਼ਰਾ ਬਹਿ ਜਾ ਕੁਝ ਦੱਸ ਤਾਰ ਦਿਲਾਂ ਵਾਲੇ ਛੇੜ
ਤੇਰੇ ਇਸ਼ਕੇ ਦੇ ਸ਼ੀਸ਼ੇ ਵਿੱਚ ਆ ਜੇ ਨਾ' ਤਰੇੜ
ਆ ਜੇ ਨਾ' ਤਰੇੜ

ਆਪੋ-ਆਪਣੇ ਫੇਰ ਮੱਲਣੇ ਨੇ ਰਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ

ਆ ਜਾ ਸੈਂਟਰ ਤੇ ਪੀਏ ਜਾ ਕੇ ਚਾਹ, ਦੋਸਤਾਂ
ਬੋਝ ਲਾਇਬਰੇਰੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ

ਮੈਨੂੰ ਠੱਕਾ-ਠੱਕਾ ਲੱਗੇ ਭਾਰ ਜ਼ਿੰਦਗੀ ਦਾ ਧੋ ਕੇ
ਐਵੇਂ ਹੌਸਲਾ ਨਾ ਹਾਰ ਇਹਨੂੰ ਮਿਲ ਰਾਜ਼ੀ ਹੋ ਕੇ
ਮੈਨੂੰ ਠੱਕਾ-ਠੱਕਾ ਲੱਗੇ ਭਾਰ ਜ਼ਿੰਦਗੀ ਦਾ ਧੋ ਕੇ
ਹੌਸਲਾ ਨਾ ਹਾਰ ਇਹਨੂੰ ਮਿਲ ਰਾਜ਼ੀ ਹੋ ਕੇ
ਮਿਲ ਰਾਜ਼ੀ ਹੋ ਕੇ

ਮਾਰ ਪੱਤਰਾ ਦੁੱਖਾਂ ਦਾ ਮੱਲ
ਮਾਰ ਪੱਤਰਾ ਦੁੱਖਾਂ ਦਾ ਮੱਲ ਧਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ

ਆ ਜਾ ਘੜੀ-ਪਲ ਬਹਿ ਕੇ ਪੀਏ ਚਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ

ਜਿਹੜੇ ਅੱਲ੍ਹੜਪੁਣੇ ਦੇ ਵਿੱਚ ਹੱਸ ਕੇ ਲੰਘਾਏ
ਉਹੀ ਪਲ ਰਹਿਣੇ ਯਾਦ ਜਿਹੜਾ P.U 'ਚ ਬਿਠਾਏ
ਜਿਹੜੇ ਅੱਲ੍ਹੜਪੁਣੇ ਦੇ ਵਿੱਚ ਹੱਸ ਕੇ ਲੰਘਾਏ
ਉਹੀ ਪਲ ਰਹਿਣੇ ਯਾਦ ਜਿਹੜਾ ਯਾਰਾ ਨਾ' ਬਿਠਾਏ
ਯਾਰਾ ਨਾ' ਬਿਠਾਏ

ਫੇ' ਨਹੀਂ ਲੱਭਣੇ ਭਾਵੇਂ ਲਾ ਲਈ ਵਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ

ਆ ਜਾ ਸੈਂਟਰ ਤੇ ਪੀਏ...

ਮੇਰੀ ਮੰਨੇ ਜੇ ਤੂੰ ਗੱਲ, ਯਾਰਾ ਛੇੜ ਕੋਈ ਗੀਤ
ਦੇਖੀ ਟੱਪਦੀ ਐ ਜਿੰਦ ਕਿੱਦਾਂ ਹੁੰਦੀ ਠੰਡੀ ਸੀਤ
ਮੇਰੀ ਮੰਨੇ ਜੇ ਤੂੰ ਗੱਲ, ਯਾਰਾ ਛੇੜ ਕੋਈ ਗੀਤ
ਦੇਖੀ ਟੱਪਦੀ ਐ ਜਿੰਦ ਕਿੱਦਾਂ ਹੁੰਦੀ ਠੰਡੀ ਸੀਤ

ਲੋਕੀਂ ਕਹਿਣਾ
ਯਾਰਾ ਕਹਿਣਾ, "Sartaaj ਵਾਹ-ਵਾਹ", ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ

ਆ ਜਾ ਘੜੀ-ਪਲ ਬਹਿ ਕੇ ਪੀਏ ਚਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ
ਆ ਜਾ ਘੜੀ-ਪਲ ਬਹਿ ਕੇ ਪੀਏ ਚਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ

ਆ ਜਾ ਘੜੀ-ਪਲ ਬਹਿ ਕੇ ਪੀਏ ਚਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ
ਆ ਜਾ ਘੜੀ-ਪਲ ਬਹਿ ਕੇ ਪੀਏ ਚਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ

ਆ ਜਾ ਘੜੀ-ਪਲ ਬਹਿ ਕੇ ਪੀਏ ਚਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ
ਦਿਨ ਦਿਨ ਦਿਨ ਦਿਨ ਦਿਨ ਦਿਨ
ਦਿਨ ਦਿਨ ਦਿਨ ਦਿਨ ਦਿਨ ਦਿਨ
ਤਾਂ ਤਾਂ ਤਾਂ ਤਾਂ

ਆ ਜਾ ਘੜੀ-ਪਲ ਬਹਿ ਕੇ ਪੀਏ ਚਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ
ਆ ਜਾ ਘੜੀ-ਪਲ ਬਹਿ ਕੇ ਪੀਏ ਚਾਹ, ਦੋਸਤਾਂ
ਬੋਝ ਜ਼ਿੰਦਗੀ ਦਾ ਸਿਰੋਂ ਜ਼ਰਾ ਲਾਹ, ਦੋਸਤਾਂ



Credits
Writer(s): Satinder Sartaaj
Lyrics powered by www.musixmatch.com

Link