Keyi Mere Varge

Jeevan

ਦੇਖੋ, ਕਈ ਬੰਦੇ, ਉਹ ਬਹੁਤ ਦਲੇਰ ਹੁੰਦੇ ਆਂ
ਪਰ ਜਦੋਂ ਕਿੱਥੇ ਮਤਲਬ propose ਕਰਨ ਹੋਵੇ
ਨਾ ਇਸ ਪਾਸੇ ਨੂੰ ਜਾਣਾ ਹੋਵੇ
ਤੇ ਫੇਰ ਵਿਚਾਰਿਆਂ ਦਾ ਔਖਾ ਹੋ ਜਾਂਦਾ
ਉਹ ਕਹਿੰਦਾ, "ਚਲ ਮੇਰੀ ਜਗ੍ਹਾ ਤੂੰ ਹੀ।"
ਕਹਿੰਦੇ, "ਕਦੀ ਕਿਸੇ ਕੋਲ਼ੋਂ ਸੁਨੇਹਾ ਭੇਜਦੇ," ਕਦੀ ਕਿਸੇ ਕੋਲ
ਪਰ ਇਹਨਾਂ ਗੱਲਾਂ 'ਚ ਈ ਰਹਿ ਜਾਂਦੇ ਆਂ
ਉਹੋ ਤੇ ਬਾਕੀ ਜਿਹੜੇ ਮਾੜੇ ਤਿੜੇ ਹੁੰਦੇ ਆਂ
ਕਈ ਵਾਰੀ ਉਹ ਨੰਬਰ ਲੈ ਜਾਂਦੇ

ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ
ਜਿੰਨਾ ਯਾਰੀ ਲਾਉਣੀ ਸੀ ਲਾ ਵੀ ਗਏ

ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ
ਜਿੰਨਾ ਯਾਰੀ ਲਾਉਣੀ ਸੀ ਲਾ ਵੀ ਗਏ
ਜੀ ਗੱਲਾਂ 'ਚ ਗੋਰੀ ਦਾ ਨਾਂ ਤਾਂ ਵੀ ਪੁੱਛ ਗਏ
ਤੇ ਆਪਣੇ ਨਿਸ਼ਾਨੀ ਪੜ੍ਹਾ ਵੀ ਗਏ
ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ

ਤੂੰ ਈੜੀ ਬਣਾਈ ਅਤੇ ਵਾਹ ਕੇ ਕੱਟੀ
ਤੂੰ ਈੜੀ ਬਣਾਈ ਅਤੇ ਵਾਹ ਕੇ ਕੱਟੀ
ਤੂੰ ਸੰਗ ਵਾਲੇ ਜੋੜੇ 'ਚ ਪਾ ਲਈ ਸੀ ਫੱਟੀ
ਅਗਲੀ ਗੱਲ
ਇਹ ਡੂੰਘੀ ਰਮਜ਼ ਵਾਲੀ ਇਸ਼ਕੇ ਦੀ ਪੱਟੀ
ਜਿੰਨਾ ਸੀ ਪੜ੍ਹਾਉਣੀ ਪੜ੍ਹਾ ਵੀ ਗਏ

ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ
ਜਿੰਨਾ ਯਾਰੀ ਲਾਉਣੀ ਸੀ ਲਾ ਵੀ ਗਏ
ਜੀ ਗੱਲਾਂ 'ਚ ਗੋਰੀ ਦਾ ਨਾਂ ਤਾਂ ਵੀ ਪੁੱਛ ਗਏ
ਤੇ ਆਪਣੇ ਨਿਸ਼ਾਨੀ ਪੜ੍ਹਾ ਵੀ ਗਏ
ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ

ਕਹਿੰਦਾ
ਜਦੋਂ ਪਹਿਲੀ ਵਾਰੀ ਉਹ ਤੱਕ ਕੇ ਸੀ ਹੱਸੀ
ਓਦੋਂ ਹੀ ਮੈਂ ਤੈਨੂੰ ਇਹੋ ਗੱਲ ਦੱਸੀ

ਜਦੋਂ ਪਹਿਲੀ ਵਾਰੀ ਉਹ ਤੱਕ ਕੇ ਸੀ ਹੱਸੀ
ਓਦੋਂ ਹੀ ਮੈਂ ਤੈਨੂੰ ਇਹੋ ਗੱਲ ਦੱਸੀ
ਪਰ
ਕਿ ਤੈਨੂੰ ਨਾ ਲੱਭਿਆ, ਨਾ ਰੱਸਾ, ਨਾ ਰੱਸੀ
ਕਿ ਲੋਕੀਂ ਤਾਂ ਪੀਂਘਾਂ ਚੜ੍ਹਾ ਵੀ ਗਏ

ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ
ਜਿੰਨਾ ਯਾਰੀ ਲਾਉਣੀ ਸੀ ਲਾ ਵੀ ਗਏ
ਜੀ ਗੱਲਾਂ 'ਚ ਗੋਰੀ ਦਾ ਨਾਂ ਤਾਂ ਵੀ ਪੁੱਛ ਗਏ
ਤੇ ਆਪਣੇ ਨਿਸ਼ਾਨੀ ਪੜ੍ਹਾ ਵੀ ਗਏ
ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ

ਹੋ, ਜੀ ਤੱਕਦੇ ਈ ਤੱਕ ਦੇ, ਅਜਬ ਰੰਗ ਬਦਲੇ
ਕਿ ਹੁਸਨਾਂ ਦੀ ਰਾਣੀ ਦੇ ਵੀ ਤੰਗ ਬੰਦਲੇ
ਜਿੰਨ੍ਹਾਂ ਆਸ਼ਿਕਾਂ ਨੂੰ ਉਹ ਤੱਕਦੀ ਵੀ ਨਹੀਂ ਸੀ
ਉਹ ਗਾਨੀ 'ਚ ਫੋਟੂ ਜਰਾ ਵੀ ਗਏ

ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ
ਜਿੰਨਾ ਯਾਰੀ ਲਾਉਣੀ ਸੀ ਲਾ ਵੀ ਗਏ
ਜੀ ਗੱਲਾਂ 'ਚ ਗੋਰੀ ਦਾ ਨਾਂ ਤਾਂ ਵੀ ਪੁੱਛ ਗਏ
ਤੇ ਆਪਣੇ ਨਿਸ਼ਾਨੀ ਪੜ੍ਹਾ ਵੀ ਗਏ
ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ

ਇਹ ਵੱਖਰੀ ਤਰ੍ਹਾਂ ਦੀ ਦਿਸੀ ਦਾਹਵੇਦਾਰੀ
ਕਿ ਪਟਵਾਰੀ ਆਪੇ ਈ ਤੇ ਆਪੇ ਈ ਵਪਾਰੀ

ਇਹ ਵੱਖਰੀ ਤਰ੍ਹਾਂ ਦੀ ਦਿਸੀ ਦਾਹਵੇਦਾਰੀ
ਕਿ ਪਟਵਾਰੀ ਆਪੇ ਈ ਤੇ ਆਪੇ ਈ ਵਪਾਰੀ
ਦਿਲਾਂ ਦੀ ਜ਼ਮੀਨਾਂ ਤੇ ਕਬਜ਼ੇ ਜੇ ਕਰਕੇ
ਫੇ' ਮੁਖਤਾਰਨਾਮੇ ਲਿਖਾ ਵੀ ਗਏ

ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ
ਜਿੰਨਾ ਯਾਰੀ ਲਾਉਣੀ ਸੀ ਲਾ ਵੀ ਗਏ
ਜੀ ਗੱਲਾਂ 'ਚ ਗੋਰੀ ਦਾ ਨਾਂ ਤਾਂ ਵੀ ਪੁੱਛ ਗਏ
ਤੇ ਆਪਣੇ ਨਿਸ਼ਾਨੀ ਪੜ੍ਹਾ ਵੀ ਗਏ
ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ

ਜਦੋਂ ਫ਼ੇਰ ਕੁੜੀ ਵਾਲੀ ਮਾਪੇ ਨੀ ਮੰਨੇ
ਦੁਪਹਿਰੇ ਦੌਰਾਹੇ ਤੋਂ ਆ ਗਏ ਸੀ ਖੰਨੇ

ਜਦੋਂ ਫ਼ੇਰ ਕੁੜੀ ਵਾਲੀ ਮਾਪੇ ਨੀ ਮੰਨੇ
ਦੁਪਹਿਰੇ ਦੌਰਾਹੇ ਤੋਂ ਆ ਗਏ ਸੀ ਖੰਨੇ
ਉਹਨਾਂ ਪੜ੍ਹ ਲਏ ਸੀ ਕਾਨੂੰਨਾਂ 'ਤੇ ਪੰਨੇ
ਕਿ ਐਦਾਂ ਓ ਸ਼ਾਦੀ ਕਰਾ ਵੀ ਗਏ

ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ
ਜਿੰਨਾ ਯਾਰੀ ਲਾਉਣੀ ਸੀ ਲਾ ਵੀ ਗਏ
ਜੀ ਗੱਲਾਂ 'ਚ ਗੋਰੀ ਦਾ ਨਾਂ ਤਾਂ ਵੀ ਪੁੱਛ ਗਏ
ਤੇ ਆਪਣੇ ਨਿਸ਼ਾਨੀ ਪੜ੍ਹਾ ਵੀ ਗਏ

ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ
ਜਿੰਨਾ ਯਾਰੀ ਲਾਉਣੀ ਸੀ ਲਾ ਵੀ ਗਏ
ਜੀ ਗੱਲਾਂ 'ਚ ਗੋਰੀ ਦਾ ਨਾਂ ਤਾਂ ਵੀ ਪੁੱਛ ਗਏ
ਤੇ ਆਪਣੇ ਨਿਸ਼ਾਨੀ ਪੜ੍ਹਾ ਵੀ ਗਏ

ਕਈ ਮੇਰੇ ਵਰਗੇ, ਤਾਂ ਐਵੇਂ ਈ ਡਰ ਗਏ
ਜਿੰਨਾ ਯਾਰੀ ਲਾਉਣੀ ਸੀ ਲਾ ਵੀ ਗਏ
ਜੀ ਗੱਲਾਂ 'ਚ ਗੋਰੀ ਦਾ ਨਾਂ ਤਾਂ ਵੀ ਪੁੱਛ ਗਏ
ਤੇ ਆਪਣੇ ਨਿਸ਼ਾਨੀ ਪੜ੍ਹਾ ਵੀ ਗਏ

ਕਿ ਮੁਖਤਾਰਨਾਮੇ ਲਿਖਾ ਵੀ ਗਏ
ਕਿ ਗਾਨੀ 'ਚ ਫੋਟੂ ਮਰਾ ਵੀ ਗਏ
ਕਿ ਤੈਨੂੰ ਨਾ ਲੱਭਿਆ, ਨਾ ਰੱਸਾ, ਨਾ ਰੱਸੀ
ਕਿ ਲੋਕੀਂ ਤਾਂ ਪੀਂਘਾਂ ਚੜ੍ਹਾ ਵੀ ਗਏ



Credits
Writer(s): Satinder Sartaaj
Lyrics powered by www.musixmatch.com

Link